ਫਤਹਿਗੜ੍ਹ ਸਾਹਿਬ ਪਹੁੰਚੇ ਭਾਜਪਾ ਆਗੂ ਤਰੁਣ ਚੁੱਘ ਨੇ ਘੇਰੀ ਸਰਕਾਰ/ ਮਨਰੇਗਾ ਨੂੰ ਲੈ ਕੇ ਸਾਧੇ ਤਿੱਖੇ ਨਿਸ਼ਾਨੇ/ ਮਨਰੇਗਾ ’ਚ ਖਾਮੀਆਂ ਘਪਲਿਆਂ ਦੇ ਲਾਏ ਇਲਜ਼ਾਮ

0
8

ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਅਮਲੋਹ ਦੀ ਇਕ ਨਿੱਜੀ ਯੂਨੀਵਰਸਿਟੀ ਦੇ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਉਤੇ ਲੈਂਦਿਆਂ ਵੱਡੇ ਸਿਆਸੀ ਹਮਲੇ ਕੀਤੇ। ਮੀਡੀਆ ਦੇ ਸਵਾਲਾਂ ਜਵਾਬ ਦਿੰਦਿਆਂ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਅੰਦਰ ਹੋਏ ਮਨਰੇਗਾ ਦੇ ਕੰਮਾਂ ਵਿਚ ਵੱਡੀ ਘਬਲੇਬਾਜ਼ੀ ਹੋਈ ਐ, ਜਿਸ ਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਐ। ਅਕਾਲੀ ਦਲ ਨਾਲ ਗਠਜੋੜ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਅੰਦਰ 117 ਸੀਟਾਂ ਉਤੇ ਚੋਣ ਲੜੇਗੀ ਅਤੇ ਸ਼ਾਨਦਾਰ ਜਿੱਤ ਦਰਜ ਕਰ ਕੇ ਪੰਜਾਬ ਦੇ ਲੋਕਾ ਨੂੰ ਮਾਫੀਆ ਰਾਜ ਤੋਂ ਮੁਕਤੀ ਦਿਵਾਏਗੀ।
ਚੁੱਘ ਨੇ ਮਨਰੇਗਾ ‘ਤੇ ਬੋਲਦਿਆਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਮਨਰੇਗਾ ਦੇ ਨਾਮ ਤੇ ਲੋਕਾਂ ਨਾਲ ਝੂਠ ਬੋਲ ਰਹੀ ਐ। ਉਨ੍ਹਾਂ ਕਿਹਾ ਕਿ ਕੇਂਦਰੀ ਫੰਡ ਮੁਹੱਈਆ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਨੇ 100 ਦਿਨ ਵੀ ਪੂਰੇ ਨਹੀਂ ਕੀਤੇ ਅਤੇ ਜਿਹੜੇ ਕੰਮ ਹੋਏ ਨੇ, ਉਨ੍ਹਾਂ ਵਿਚ ਵੀ ਵੱਡੀਆਂ ਖਾਮੀਆਂ ਅਤੇ ਘਬਲੇਬਾਜ਼ੀਆਂ ਹੋਈਆਂ ਹਨ।
ਮਨਰੇਗਾ ਨੂੰ ਖਤਮ ਕਰਨ ਦੇ ਇਲਜਾਮਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਸ ਯੋਜਨਾ ਵਿਚ ਸੁਧਾਰ ਕਰਦਿਆਂ ਇਸ ਨੂੰ 100 ਤੋਂ ਵਧਾ ਕੇ 125 ਦਿਨਾਂ ਦਾ ਕਰ ਕੇ ਗਰੀਬ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਐ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੇਂਦਰ ਵੱਲ ਉਂਗਲ ਚੁੱਕਣ ਦੀ ਥਾਂ ਖੁਦ ਲਈ  ਜਵਾਬਦੇਹ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ 4 ਸਾਲਾਂ ਵਿੱਚ 400 ਦਿਨ ਕਿਉਂ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੀਤੇ ਗਏ ਕੰਮ ਵਿੱਚ ਹੋਈਆਂ ਖਾਮੀਆਂ ਤੇ ਘਪਲੇਬਾਜ਼ੀਆਂ ਦਾ ਵੀ ਹਿਸਾਬ ਦੇਣਾ ਚਾਹੀਦਾ ਐ।

LEAVE A REPLY

Please enter your comment!
Please enter your name here