ਪੰਜਾਬ ਬਰਨਾਲਾ ’ਚ ਅਕਾਲੀ ਸਰਪੰਚ ਤੇ ਮਾਇਨਿੰਗ ਤਹਿਤ ਕਾਰਵਾਈ/ ਸਰਪੰਚ ਨੂੰ ਸਸਪੈਂਡ ਕਰ ਕੇ ਪ੍ਰਬੰਧਕ ਤੈਨਾਤ/ ਅਕਾਲੀ ਵਰਕਰਾਂ ਵੱਲੋਂ ਡੀਸੀ ਨੂੰ ਮੰਗ-ਪੱਤਰ By admin - January 8, 2026 0 8 Facebook Twitter Pinterest WhatsApp ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਨੈਣੇਵਾਲ ਦੇ ਅਕਾਲੀ ਦਲ ਨਾਲ ਸਬੰਧਤ ਸਰਪੰਚ ਨੂੰ ਸਸਪੈਂਡ ਕਰਨ ਦਾ ਮੁੱਦਾ ਗਰਮਾ ਗਿਆ ਐ। ਅਕਾਲੀ ਦਲ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਉਤੇ ਇਤਰਾਜ ਜਾਹਰ ਕੀਤਾ ਐ, ਜਦਕਿ ਪ੍ਰਸ਼ਾਸਨ ਨੇ ਕਾਰਵਾਈ ਨੂੰ ਮਾਇਨਿੰਗ ਦੇ ਕਾਨੂੰਨਾਂ ਤਹਿਤ ਸਹੀ ਕਾਰਵਾਈ ਦੱਸਿਆ ਜਾ ਰਿਹਾ ਐ। ਦੱਸਣਯੋਗ ਐ ਕਿ ਪ੍ਰਸ਼ਾਸਨ ਨੇ ਮੌਜੂਦਾ ਸਰਪੰਚ ਗਗਨਦੀਪ ਸਿੰਘ ਨੂੰ ਪਿੰਡ ਵਿਚ ਮਾਇਨਿੰਗ ਤਹਿਤ ਸਰਪੰਚੀ ਤੋਂ ਸਸਪੈਂਡ ਕਰ ਕੇ ਪਿੰਡ ਵਿਚ ਪ੍ਰਬੰਧਕ ਲਾ ਦਿੱਤਾ ਗਿਆ ਐ, ਜਿਸ ਉਤੇ ਅਕਾਲੀ ਦਲ ਨੇ ਇਤਰਾਜ ਜਾਹਰ ਕੀਤਾ ਐ। ਇਹ ਵੀ ਦੱਸਣਯੋਗ ਐ ਕਿ ਸ਼੍ਰੋਮਣੀ ਅਕਾਲੀ ਪਾਰਟੀ ਦੇ ਸਰਪੰਚ ਗਗਨਦੀਪ ਸਿੰਘ ਵੱਡੀ ਵੋਟ ਤੇ ਪਿੰਡ ਨੈਣੇਵਾਲ ਦੇ ਸਰਪੰਚ ਬਣੇ ਸਨ। ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੀ ਸਰਪੰਚ ਦੀ ਮਾਤਾ ਸੁਰਿੰਦਰ ਕੌਰ ਨੇ ਜਿੱਤ ਦਰਜ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਬਰਨਾਲਾ ਦੀ ਅਕਾਲੀ ਲੀਡਰਸ਼ਿਪ ਨੇ ਡਿਪਟੀ ਕਮਿਸ਼ਨਰ ਨੂੰ ਸਰਪੰਚ ਨੂੰ ਬਹਾਲ ਕਰਨ ਲਈ ਇੱਕ ਮੰਗ ਪੱਤਰ ਸੌਂਪਿਆ। ਇਸ ਮਾਮਲੇ ਨੂੰ ਲੈ ਕੇ ਸਸਪੈਂਡ ਕਰਨ ਵਾਲੇ ਅਧਿਕਾਰੀ ਡੀਡੀਪੀਓ ਨਾਲ ਸ਼੍ਰੋਮਣੀ ਅਕਾਲੀ ਦਲ ਆਗੂਆਂ ਦੀ ਤਿੱਖੀ ਬਹਿਸ਼ ਵੀ ਹੋਈ। ਅਕਾਲੀ ਆਗੂਆਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਾਉਂਦਿਆਂ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਐ। ਇਸੇ ਤਰ੍ਹਾਂ ਸਸਪੈਂਡ ਸਰਪੰਚ ਨੇ ਵੀ ਮੌਜੂਦਾ ਸਰਕਾਰ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਉਹ ਅਕਾਲੀ ਸਰਪੰਚ ਹੋਣ ਦੇ ਨਾਲ ਨਾਲ ਉਹਨਾਂ ਦੀ ਮਾਤਾ ਵੀ ਬਲਾਕ ਸੰਮਤੀ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਜਿਸ ਨੂੰ ਲੈ ਕੇ ਮੌਜੂਦਾ ਸਰਕਾਰ ਉਨ੍ਹਾਂ ਤੇ ਦਬਾਅ ਬਣਾਉਣ ਦੇ ਮਕਸਦ ਨਾਲ ਝੂਠੀ ਕਾਰਵਾਈ ਕੀਤੀ ਐ। ਇਸ ਮਾਮਲੇ ਨੂੰ ਲੈ ਕੇ ਬਰਨਾਲਾ ਦੇ ਏਡੀਸੀ ਅਮਿਤ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਕੋਲ ਡੀਡੀਪੀਓ ਬਰਨਾਲਾ ਦੁਆਰਾ ਸਰਪੰਚ ਵੱਲੋਂ ਮਿੱਟੀ ਕੱਢ ਕੇ ਵੇਚਣ ਦੀ ਇੱਕ ਰਿਪੋਰਟ ਆਏ ਸੀ ਜਿਸ ਤਹਿਤ ਇਹ ਵਿਭਾਗੀ ਕਾਰਵਾਈ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਕੋਈ ਵੀ ਰਾਜਨੀਤਿਕ ਤੌਰ ਤੇ ਕਾਰਵਾਈ ਨਹੀਂ ਸਿਰਫ ਵਿਭਾਗੀ ਕਾਰਵਾਈ ਹੈ। ਅੱਜ ਇੱਕ ਮੰਗ ਪੱਤਰ ਪ੍ਰਸ਼ਾਸਨ ਨੂੰ ਮਿਲਿਆ ਹੈ ਜਿਸ ਤਹਿਤ ਕਿਸੇ ਹੋਰ ਅਧਿਕਾਰੀ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। https://knocknews.tv/wp-content/uploads/2026/01/AKALI-DAL-PROTEST-BYTE-ADC-AMIT-BEMBY.mp4