ਲਹਿਰਾਗਾਗਾ ’ਚ ਦੁੱਧ ਵਾਲੇ ਟੈਂਕਰ ਨਾਲ ਹਾਦਸਾ/ ਮਾਰਕਫੈੱਡ ਦੇ ਗੁਦਾਮਾਂ ਨਾਲ ਟੱਕਰ/ ਡਰਾਈਵਰ ਨੂੰ ਮੁਸ਼ਕਲ ਨਾਲ ਕੱਢਿਆ ਬਾਹਰ

0
10

 

ਸੰਗਰੂਰ ਦੇ ਲਹਿਰਾਗਾਗਾ-ਪਾਤੜਾਂ ਮੁੱਖ ਸੜਕ ਉਤੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਦੁੱਧ ਵਾਲਾ ਟੈਂਕਰ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਮਾਰਕਫੈੱਡ ਦੇ ਗੋਦਾਮਾਂ ਨਾਲ ਜਾ ਟਕਰਾਇਆ। ਹਾਦਸਾ ਤੋਂ ਬਾਦ ਡਰਾਈਵਰ ਟੈਂਕਰ ਅੰਦਰ ਬੂਰੀ ਤਰ੍ਹਾਂ ਫੱਸ ਗਿਆ, ਜਿਸ ਨੂੰ ਹਾਈਡਰੇ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਆਰੰਭ ਦਿੱਤੀ ਐ।
ਘਟਨਾ ਅੱਜ ਸਵੇਰੇ 7 ਵਜੇ ਦੀ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ ਇੱਥੇ ਦੁੱਧ ਨਾਲ ਭਰਿਆ ਟੈਂਕਰ ਜਾ ਰਿਹਾ ਸੀ ਜੋ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਮਾਰਕਫੈੱਡ ਗੋਦਾਮ ਦੀ ਕੰਧ ਨਾਲ ਟਕਰਾਅ ਗਿਆ। ਇਸ ਹਾਦਸੇ ਕਾਰਨ ਮਾਰਕਫੈੱਡ ਦੀ ਕੰਧ ਢਹਿ ਗਈ ਅਤੇ ਟੈਂਕਰ ਚਾਲਕ ਟੈਂਕਰ ਵਿੱਚ ਹੀ ਫਸ ਗਿਆ।
ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ਤੇ ਪਹੁੰਚੇ ਸਥਾਨਕ ਲੋਕਾਂ ਨੇ ਵੱਡੀ ਮੁਸ਼ਕਲ ਨਾਲ ਜ਼ਖ਼ਮੀ ਡਰਾਇਵਰ ਨੂੰ ਹਾਈਡਰੇ ਦੀ ਮੱਦਦ ਨਾਲ ਟੈਂਕਰ ਵਿੱਚੋਂ ਬਾਹਰ ਕੱਢਿਆ ਅਤੇ ਉਸ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ। ਹਾਜ਼ਰ ਲੋਕਾਂ ਮੁਤਾਬਕ, ਟਾਇਰ ਫਟਣ ਕਾਰਨ ਟੈਂਕਰ ਦਾ ਸੰਤੁਲਨ ਬਿਗੜ ਗਿਆ, ਜਿਸ ਨਾਲ ਇਹ ਹਾਦਸਾ ਵਾਪਰਿਆ। ਟੈਂਕਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਸੱਤਪਾਲ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਸੜਕ ਨੂੰ ਸਾਫ਼ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ਇਸ ਹਾਦਸੇ ਕਾਰਨ ਕੁਝ ਸਮੇਂ ਲਈ ਸੜਕ ਤੇ ਟ੍ਰੈਫਿਕ ਜਾਮ ਰਿਹਾ।

LEAVE A REPLY

Please enter your comment!
Please enter your name here