ਮਾਨਸਾ ’ਚ ਭਿਆਨਕ ਸੜਕ ਹਾਦਸੇ ’ਚ 3 ਮੌਤਾਂ/ ਪਿਕਅੱਪ ਦੀ ਲਪੇਟ ’ਚ ਆਏ ਬੁਲਿਟ ਸਵਾਰ

0
7

ਮਾਨਸਾ ਦੇ ਪਿੰਡ ਕਾਨਹਗੜ੍ਹ ਨੇੜੇ ਪਿਕਅੱਪ ਗੱਡੀ ਤੇ ਬੁਲਿਟ ਮੋਟਰ ਸਾਈਕਲ ਵਿਚਾਲੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਤਿੰਨ ਮੌਤਾਂ ਹੋਣ ਦੀ ਦੁਖਦਾਈ ਖਬਰ ਐ। ਮਰਨ ਵਾਲਿਆਂ ਵਿਚ ਇਕ ਸਾਈਕਲ ਸਵਾਰ ਪਰਵਾਸੀ ਵੀ ਸ਼ਾਮਲ ਐ। ਪੁਲਿਸ ਸਵਾਰਾਂ ਦੀ ਪਛਾਣ ਤਾਰੀ ਸਿੰਘ ਤੇ ਬੂਟਾ ਸਿੰਘ ਵਾਸੀ ਪਿੰਡ ਬਖਸ਼ੀਵਾਲਾ ਵਜੋਂ ਹੋਈ ਐ ਜੋ ਚਾਚੇ-ਤਾਏ ਤੇ ਪੁੱਤਰ ਸਨ। ਪੁਲਿਸ ਨੇ ਪਿਕਅਪ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਆਰੰਭ ਦਿੱਤੀ ਐ।
ਜਾਣਕਾਰੀ ਅਨੁਸਾਰ ਇਹ ਹਾਦਸਾ ਸੰਘਣੀ ਧੁੰਦ ਦੇ ਚਲਦਿਆਂ ਵਾਪਰਿਆ ਐ। ਪ੍ਰਤੱਖਦਰਸੀਆਂ ਮੁਤਾਬਕ ਪਿੱਕਅਪ ਕਾਫੀ ਤੇਜ਼ ਰਫਤਾਰ ਵਿਚ ਸੀ, ਜੋ ਬੇਕਾਬੂ ਹੋ ਕੇ ਦੋ ਮੋਟਰਸਾਈਕਲ ਸਵਾਰਾਂ ਤਾਰੀ ਸਿੰਘ ਤੇ ਬੂਟਾ ਸਿੰਘ ਜੋ ਚਾਚੇ ਤਾਏ ਦੇ ਲੜਕੇ ਪਿੰਡ ਬਖਸ਼ੀ ਵਾਲਾ ਦੇ ਸਨ ਸਾਈਕਲ ਸਵਾਰ ਇੱਕ ਪ੍ਰਵਾਸੀ ਮਜ਼ਦੂਰ ਜੋ ਸਾਈਕਲ ਤੇ ਪੱਠੇ ਲੈਣ ਜਾ ਰਿਹਾ ਸੀ, ਨਾਲ ਜਾ ਟਕਰਾਈ।
ਜਾਣਕਾਰੀ ਅਨੁਸਾਰ ਤਾਰੀ ਕਨੇਡਾ ਦਾ ਪੱਕਾ ਵਸਨੀਕ ਸੀ ਤੇ ਕੁਝ ਸਮਾਂ ਬਾਅਦ ਇਸ ਦਾ ਵਿਆਹ ਹੋਣਾ ਸੀ ਜਦ ਕਿ ਬੂਟਾ ਸਿੰਘ ਦਾ ਡੇਢ ਕੁ ਮਹੀਨਾ ਪਹਿਲਾਂ ਵਿਆਹ ਹੋਇਆ ਸੀ।  ਹਾਦਸੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਬਰੇਟਾ ਪੁਲਿਸ ਪਿਕਅੱਪ ਤੇ ਨੁਕਸਾਨੇ ਵਾਹਣ ਕਬਜ਼ੇ ਵਿੱਚ ਲੈ ਲਏ ਤੇ ਪਿਕਕੱਪ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

LEAVE A REPLY

Please enter your comment!
Please enter your name here