ਗੁਰਦਾਸਪੁਰ ਦੇ 6 ਪਿੰਡਾਂ ’ਚ 13 ਸਾਲ ਪੈਣਗੀਆਂ ਵੋਟਾਂ/ ਗਰਾਮ ਪੰਚਾਇਤ ਕਲਾਨੌਰ ਅਧੀਨ ਆਉਂਦੇ ਨੇ ਇਹ ਪਿੰਡ/ 18 ਨੂੰ ਪੈਣਗੀਆਂ ਵੋਟਾਂ ਤੇ ਨਤੀਜਿਆਂ ਦਾ ਐਲਾਨ

0
5

ਕਹਿੰਦੇ ਨੇ 12 ਸਾਲ ਬਾਅਦ ਰੱਬ ਰੂੜੀ ਦੀ ਵੀ ਸੁਣ ਲੈਂਦਾ ਐ। ਕੁੱਝ ਅਜਿਹਾ ਹੀ ਹੋਣ ਜਾ ਰਿਹਾ ਐ ਗੁਰਦਾਸਪੁਰ ਅਧੀਨ ਆਉਂਦੀ ਗਰਾਮ ਪੰਚਾਇਤ ਕਲਾਨੌਰ ਨਾਲ ਜਿੱਥੇ 13 ਸਾਲ ਬਾਅਦ ਪੰਚਾਇਤੀ ਹੋਣ ਜਾ ਰਹੀਆਂ ਨੇ। ਖਬਰਾਂ ਮੁਤਾਬਕ ਗਰਾਮ ਪੰਚਾਇਤ ਅਧੀਨ ਆਉਂਦੇ 6 ਪਿੰਡਾਂ ਵਿਚ 2018-2023 ਦੀ ਟਰਮ ਤੋਂ ਬਾਅਦ 13 ਸਾਲਾ ਬਾਅਦ ਪੰਚਾਇਤੀ ਚੋਣਾਂ ਹੋ ਜਾ ਰਹੀਆਂ ਨੇ। ਇੱਥੇ 8 ਤਰੀਕ ਨੂੰ ਨਾਮਜਦਗੀਆਂ ਦਾਖਲ ਹੋਣਗੀਆਂ ਅਤੇ 18 ਜਨਵਰੀ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀ ਗੁਰਦਾਸਪੁਰ (ਵਿਕਾਸ) ਗੁਰਪ੍ਰੀਤ ਸਿੰਘ ਨੇ ਦਸਿਆ ਕਿ ਇਹ ਚੋਣਾਂ ਕਮਿਸ਼ਨ ਦੇ ਆਦੇਸਾਂ ਮੁਤਾਬਿਕ ਕਲਾਨੌਰ ਪੰਚਾਇਤ ਸਭ ਤੋਂ ਵੱਡੀ ਪੰਚਾਇਤ ਸੀ ਜਿਸ ਨੂੰ ਹੁਣ ਅੱਗੇ 6 ਪਿੰਡਾਂ ਦੀ ਪੰਚਾਇਤ ਵਿਚ ਵੰਡਿਆ ਹੈ। ਇਹ ਪੰਜਾਬ ਦਾ ਇਕੱਲਾ ਅਜਿਹਾ ਪਿੰਡ ਹੈ, ਜਿਸ ਕੋਲ ਸਭ ਤੋਂ ਵੱਧ ਸ਼ਾਮਲਾਟ ਜ਼ਮੀਨ ਹੈ। ਨਾਮਜ਼ਦਗੀ ਪੱਤਰ ਦਾਖਿਲ ਕਰਵਾਉਣ ਦੀ ਮਿਤੀ 8 ਜਨਵਰੀ ਆਖਰੀ ਤਹਿ ਕੀਤੀ ਗਈ ਹੈ ਅਤੇ ਵੋਟਾਂ 18 ਜਨਵਰੀ ਨੂੰ ਪੈਣਗੀਆਂ ਅਤੇ ਉਸੇ ਦਿਨ ਹੀ ਗਿਣਤੀ ਅਤੇ ਨਤੀਜੇ ਐਲਾਨੇ ਜਾਣਗੇ।

LEAVE A REPLY

Please enter your comment!
Please enter your name here