ਪੰਜਾਬ ਲੁਧਿਆਣਾ ’ਚ ਮਹਿਲਾ ਵਕੀਲ ਦੀ ਸ਼ੱਕੀ ਹਾਲਤ ’ਚ ਮੌਤ/ ਮਾਪਿਆਂ ਨੇ ਕਤਲ ਦੇ ਲਾਏ ਇਲਜਾਮ/ ਪੁਲਿਸ ਕਰ ਰਹੀ ਜਾਂਚ By admin - January 7, 2026 0 6 Facebook Twitter Pinterest WhatsApp ਲੁਧਿਆਣਾ ਵਿੱਚ ਇੱਕ 25 ਸਾਲਾ ਮਹਿਲਾ ਵਕੀਲ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਐ। ਮ੍ਰਿਤਕਾ ਦੀ ਪਛਾਣ ਦਿਲਜੋਤ ਸ਼ਰਮਾ ਵਜੋਂ ਹੋਈ ਹੈ ਜੋ ਕਿ ਮਾਨਸਾ ਦੀ ਰਹਿਣ ਵਾਲੀ ਹੈ। ਲੁਧਿਆਣਾ ਵਿਚ ਉਹ ਰਵਿੰਦਰ ਕੌਰ ਨਾਮ ਦੀ ਸਹੇਲੀ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ। ਮ੍ਰਿਤਕਾ ਦੀ ਸਹੇਲੀ ਦੇ ਦੱਸਣ ਮੁਤਾਬਕ ਉਸ ਨੂੰ ਤਬੀਅਤ ਵਿਗੜਣ ਬਾਅਦ ਹਸਪਤਾਲ ਭਰਤੀ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਸਹੇਲੀ ਨੇ ਖੁਦਕੁਸ਼ੀ ਨੋਟ ਮਿਲਣ ਦੀ ਦਾਅਵਾ ਕੀਤਾ ਐ ਜਦਕਿ ਮ੍ਰਿਤਕਾ ਦੀ ਮਾਂ ਨੇ ਕਤਲ ਦਾ ਸ਼ੰਕਾ ਜਾਹਰ ਕਰਦਿਆਂ ਇਨਸਾਫ ਮੰਗਿਆ ਐ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਐ। ਮ੍ਰਿਤਕਾ ਦੀ ਸਹੇਲੀ ਰਵਿੰਦਰ ਕੌਰ ਦੇ ਦੱਸਣ ਮੁਤਾਬਕ ਉਹ ਅਧਿਆਪਕਾ ਐ ਅਤੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਐ ਅਤੇ ਦਿਲਜੋਤ ਉਸ ਨਾਲ ਕਿਰਾਏਦਾਰ ਵਜੋਂ ਰਹਿੰਦੀ ਸੀ। ਸਹੇਲੀ ਦਾ ਦਾਅਵਾ ਐ ਕਿ ਮ੍ਰਿਤਾਕ ਲੰਬੇ ਸਮੇਂ ਤੋਂ ਬਿਮਾਰ ਸੀ, ਜਿਸ ਦੇ ਚਲਦਿਆਂ ਉਹ ਕੱਲ੍ਹ ਰਾਤ ਉਹ ਅਚਾਨਕ ਫਰਸ਼ ‘ਤੇ ਡਿੱਗ ਪਈ ਅਤੇ ਉਲਟੀਆਂ ਕਰਨ ਲੱਗ ਪਈ। ਅਸੀਂ ਪਹਿਲਾਂ ਉਸਨੂੰ ਮੈਕਸ ਹਸਪਤਾਲ ਲੈ ਗਏ। ਉਸਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੁੰਦੇ ਦੇਖ ਕੇ ਉਸਨੂੰ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਕਿਹਾ ਕਿ ਉਹਨਾਂ ਨੂੰ ਮੌਤ ਦਾ ਕਾਰਨ ਨਹੀਂ ਪਤਾ ਅਤੇ ਇਸ ਲਈ ਪੁਲਿਸ ਤਸਦੀਕ ਦੀ ਲੋੜ ਹੋਵੇਗੀ। ਸਹੇਲੀ ਦਾ ਦਾਅਵਾ ਐ ਕਿ ਅੱਜ, ਜਦੋਂ ਹਸਪਤਾਲ ਨੇ ਦਿਲਜੋਤ ਦੇ ਦਸਤਾਵੇਜ਼ ਮੰਗੇ, ਮੈਂ ਉੱਥੇ ਉਨ੍ਹਾਂ ਦੀ ਭਾਲ ਕਰ ਰਹੀ ਸੀ ਕਿਉਸ ਦੀ ਅਲਮਾਰੀ ਵਿਚੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਸੁਸਾਈਡ ਨੋਟ ਵਿੱਚ, ਉਸਨੇ ਲਿਖਿਆ, “ਮੈਂ ਆਪਣੇ ਆਪ ਤੋਂ ਤੰਗ ਆ ਗਈ ਹਾਂ, ਮਾਨਸਿਕ ਅਤੇ ਸਰੀਰਕ ਤੌਰ ‘ਤੇ ਪਰੇਸ਼ਾਨ ਹਾਂ, ਮੈਂ ਬਿਮਾਰ ਹਾਂ। ਇਸੇ ਲਈ ਮੈਂ ਇਹ ਕਦਮ ਚੁੱਕਿਆ ਹੈ। ਉਧਰ ਦਿਲਜੋਤ ਦੀ ਮਾਂ ਬੀਰਪਾਲ ਕੌਰ ਨੇ ਕਿਹਾ ਕਿ ਰਵਿੰਦਰ ਕੌਰ ਵੱਲੋਂ ਦਿਖਾਏ ਗਏ ਸੁਸਾਈਡ ਨੋਟ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਹੱਥ ਲਿਖਤ ਮੇਰੀ ਧੀ ਦੀ ਨਹੀਂ ਹੈ। ਮੈਂ ਉਸਨੂੰ ਵਕੀਲ ਕਰਵਾਉਣ ਲਈ ਸਖ਼ਤ ਮਿਹਨਤ ਕੀਤੀ। ਰਵਿੰਦਰ ਕੌਰ ਲਗਭਗ ਤਿੰਨ ਸਾਲ ਪਹਿਲਾਂ ਸਾਡੇ ਘਰ ਆਈ ਸੀ, ਉਦੋਂ ਵੀ, ਮੈਂ ਉਸਨੂੰ ਆਪਣੇ ਘਰੋਂ ਭਜਾ ਦਿੱਤਾ ਸੀ। ਮੈਂ ਆਪਣੀ ਧੀ ਨੂੰ ਇਹ ਵੀ ਦੱਸਿਆ ਕਿ ਉਹ ਇਨ੍ਹਾਂ ਗਲਤ ਲੋਕਾਂ ਦਾ ਸ਼ਿਕਾਰ ਹੋ ਗਈ ਹੈ। ਉਨ੍ਹਾਂ ਨੇ ਉਸਦੇ ਭਰਾ ਨੂੰ ਮਾਰਨ ਦੀ ਧਮਕੀ ਦਿੱਤੀ। ਉਸਨੇ ਦੋਸ਼ ਲਗਾਇਆ ਕਿ ਉਸਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਉਹ ਜਗਦੀਸ਼ ਅਤੇ ਰਵਿੰਦਰ ਦੋਵਾਂ ‘ਤੇ ਕਤਲ ਦਾ ਦੋਸ਼ ਲਗਾ ਰਹੀ ਹੈ। ਮਾਂ ਦਾ ਦਾਅਵਾ ਹੈ ਕਿ ਮੇਰੀ ਧੀ ਦਾ ਪੀਜੀਆਈ ਵਿੱਚ ਇਲਾਜ ਕੀਤਾ ਗਿਆ ਸੀ, ਉਸਦੀ ਹਾਲਤ ਬਿਲਕੁਲ ਠੀਕ ਸੀ। ਮਾਂ ਨੇ ਹੋਰ ਕਿਹਾ ਕਿ ਉਸਦੀ ਧੀ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਮੇਰੇ ਕੋਲ ਉਸਦੀਆਂ ਸਾਰੀਆਂ ਰਿਪੋਰਟਾਂ ਹਨ, ਉਹ ਹੁਣ ਬਿਲਕੁਲ ਠੀਕ ਸੀ। ਇੱਕ ਨੌਜਵਾਨ ਦਾ ਨਾਮ ਲੈਂਦੇ ਹੋਏ ਉਸਨੇ ਕਿਹਾ, “ਜਗਦੀਸ਼ ਨਾਮ ਦਾ ਇੱਕ ਮੁੰਡਾ ਕਿਸੇ ਹੋਰ ਕੁੜੀ ਨਾਲ ਰਹਿੰਦਾ ਸੀ, ਹੁਣ ਉਹ ਮੇਰੀ ਧੀ ਨਾਲ ਰਹਿ ਰਿਹਾ ਸੀ। ਹੁਣ ਜਦੋਂ ਮੇਰੀ ਧੀ ਉਸਨੂੰ ਛੱਡ ਗਈ ਹੈ, ਉਹ ਰਵਿੰਦਰ ਨਾਲ ਰਹਿ ਰਿਹਾ ਹੈ। ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 7 ਦੇ ਐਸਐਚਓ ਗਗਨਦੀਪ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।