ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਰਾਸਤੀ ਘੜੀ ਦੀ ਮੁਰੰਮਤ/ ਇੰਗਲੈਂਡ ਦੀ ਸੰਸਥਾ ਨੇ ਕਰਵਾਈ ਮੁਰੰਮਤ ਦੀ ਸੇਵਾ/ ਸਾਲ 1900 ’ਚ ਅੰਗਰੇਜ਼ ਅਫਸਰ ਨੇ ਭੇਟ ਕੀਤੀ ਸੀ ਘੜੀ

0
5

 

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਵਾ ਸਦੀ ਪਹਿਲਾਂ ਸੁਸ਼ੋਭਿਤ ਹੋਈ ਵਿਰਾਸਤੀ ਘੜੀ ਨੂੰ ਮੁਰੰਮਤ ਕਰਵਾ ਕੇ ਮੁੜ ਸਜਾ ਦਿੱਤੀ ਗਈ ਹੈ। ਇਹ ਵਿਰਾਸਤੀ ਘੜੀ ਕਾਫੀ ਸਮੇਂ ਤੋਂ ਖਰਾਬ ਹੋਈ ਪਈ ਸੀ, ਜਿਸ ਨੂੰ ਗੁਰੂ ਨਾਨਕ ਨਿਸ਼ਕਾਮ ਸੇਵਾ ਜੱਥਾ ਯੂਕੇ ਨੇ ਮੁਰੰਮਤ ਕਰਵਾ ਕੇ ਮੁੜ ਸੁਸ਼ੋਭਿਤ ਕਰਵਾ ਦਿੱਤਾ ਐ। ਬਹੁਤ ਹੀ ਸੁੰਦਰ, ਕੀਮਤੀ ਅਤੇ ਵਿਲੱਖਣ Curzon Clock ਨੂੰ ਆਪਣੀ ਅਸਲੀ ਸ਼ਾਨ ਵਿੱਚ ਸਜਾਇਆ ਗਿਆ ਹੈ। ਇਹ ਇਤਿਹਾਸਕ ਘੜੀ 126 ਸਾਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਰਹੀ ਹੈ ਅਤੇ ਘੜੀ ਦੇ ਦੁਬਾਰਾ ਸੁਸ਼ੋਭਿਤ ਹੋਣ ਉਤੇ ਸੰਗਤ ਕਾਫੀ ਖੁਸ਼ ਹੈ।
ਇਸ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਘੜੀ ਦੀ ਮੁਰੰਮਤ ਮਾਹਿਰ ਤਕਨੀਕੀ ਟੀਮ ਦੀ ਦੇਖ-ਰੇਖ ਹੇਠ ਬਹੁਤ ਹੀ ਸਾਵਧਾਨੀ ਨਾਲ ਕੀਤੀ ਗਈ ਹੈ, ਤਾਂ ਜੋ ਇਸ ਦੀ ਪੁਰਾਤਨ ਬਣਾਵਟ ਅਤੇ ਇਤਿਹਾਸਕ ਮਹੱਤਤਾ ਬਰਕਰਾਰ ਰਹੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਦੀ ਸੰਭਾਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ Curzon Clock ਦੀ ਮੁਰੰਮਤ ਵੀ ਇਸੇ ਲੜੀ ਦਾ ਹਿੱਸਾ ਹੈ। ਮੁਰੰਮਤ ਤੋਂ ਬਾਅਦ ਘੜੀ ਹੁਣ ਮੁੜ ਪੂਰੀ ਤਰ੍ਹਾਂ ਚਾਲੂ ਹਾਲਤ ਵਿੱਚ ਹੈ, ਜਿਸਨੂੰ ਦੇਖ ਕੇ ਸੰਗਤ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

LEAVE A REPLY

Please enter your comment!
Please enter your name here