
ਗੁਰਦਾਸਪੁਰ ’ਚ ਬੀਤੀ 5 ਜਨਵਰੀ ਨੂੰ ਰੈਸਟੋਰੈਂਟ ਮਾਲਕ ਉਤੇ ਚੱਲੀ ਗੋਲੀ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਐ। ਹਸਪਤਾਲ ਵਿਚ ਦਾਖਲ ਰੈਸਟੋਰੈਂਟ ਮਾਲਕ ਨੇ ਹੋਸ਼ ਵਿਚ ਆਉਣ ਬਾਅਦ ਸੱਚਾਈ ਬਿਆਨ ਕੀਤੀ ਐ। ਰੈਸਟੋਰੈਂਟ ਮਾਲਕ ਦੇ ਦੱਸਣ ਮੁਤਾਬਕ ਉਹ ਦਰਾਜ ਵਿਚੋਂ ਪਿਸਟਲ ਕੱਢ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ। ਉਸ ਨੇ ਕਿਹਾ ਕਿ ਉਸ ਨੇ ਖੁਦ ਨੂੰ ਗੋਲੀ ਨਹੀਂ ਮਾਰੀ ਬਲਕਿ ਜਦੋਂ ਉਸ ਨੇ ਪਿਸਤੌਲ ਬਾਹਰ ਕੱਢਿਆ ਤਾਂ ਉਸ ਦੇ ਚੈਂਬਰ ਵਿਚ ਪਹਿਲਾਂ ਹੀ ਗੋਲੀ ਕੋਕ ਹੋਈ ਸੀ ਜੋ ਅਚਾਨਕ ਚੱਲ ਗਈ।
ਦੱਸਣਯੋਗ ਐ ਕਿ ਗੁਰਦਾਸਪੁਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ “ਚਾਹ ਚੂਰੀ” ਰੈਸਟੋਰੈਂਟ ਦੇ ਮਾਲਕ ਅਤੇ ਸਾਬਕਾ ਕਾਂਗਰਸੀ ਸਰਪੰਚ ਮਨਪ੍ਰੀਤ ਸਿੰਘ ਆਪਣੀ ਹੀ ਰਿਵਾਲਵਰ ਦੀ ਗੋਲੀ ਨਾਲ ਜ਼ਖਮੀ ਹੋ ਗਿਆ ਸੀ। ਉਸ ਦੇ ਮੋਢੇ ਤੇ ਗੋਲੀ ਲੱਗੀ ਸੀ ਅਤੇ ਪੁਲਿਸ ਇਸ ਨੂੰ ਖੁਦ ਗੋਲੀ ਮਾਰਨ ਦੀ ਘਟਨਾ ਮੰਨ ਕੇ ਜਾਂਚ ਕਰ ਰਹੀ ਸੀ। ਪਰ ਹੁਣ ਰੈਸਟੋਮਾਲਕ ਨੇ ਹੋਸ਼ ਵਿਚ ਆਉਣ ਬਾਅਦ ਸੱਚਾਈ ਬਿਆਨ ਕੀਤੀ ਐ। ਪੁਲਿਸ ਨੇ ਰੈਸਟੋਰੈਂਟ ਮਾਲਕ ਦੇ ਬਿਆਨਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾ ਰਹੀ ਐ।

