ਪੰਜਾਬ ਫਤਹਿਗੜ੍ਹ ਸਾਹਿਬ ’ਚ ਸਰਕਾਰੀ ਅਧਿਕਾਰੀਆਂ ’ਤੇ ਫਾਇਰਿੰਗ/ ਪੰਚਾਇਤ ਜ਼ਮੀਨ ਦਾ ਕਬਜ਼ਾ ਲੈਣ ਗਏ ਸੀ ਅਧਿਕਾਰੀ/ ਦੂਜੀ ਧਿਰ ਨੇ ਚਲਾਈਆਂ ਗੋਲੀਆਂ By admin - January 7, 2026 0 5 Facebook Twitter Pinterest WhatsApp ਫਤਹਿਗੜ੍ਹ ਸਾਹਿਬ ਦੇ ਪਿੰਡ ਕਲੇਰ ਖੁਰਦ ਵਿਖੇ ਹਾਲਾਤ ਇਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਗਏ ਅਧਿਕਾਰੀਆਂ ਉਤੇ ਦੂਜੀ ਧਿਰ ਵੱਲੋਂ ਫਾਇਰਿੰਗ ਕਰ ਦਿੱਤੀ। ਮੌਕੇ ਤੇ ਮੌਜੂਦ ਅਧਿਕਾਰੀਆਂ ਨੇ ਇਕ ਟਰੱਕ ਦੀ ਓਟ ਲੈ ਕੇ ਆਪਣਾ ਬਚਾਅ ਕੀਤਾ। ਖਬਰਾਂ ਮੁਤਾਬਕ ਇਕ ਨਾਇਬ ਤਹਿਸੀਲਦਾਰ, ਕਾਨੂੰਗੋ ਤੇ ਪਟਵਾਰੀ ਚਾਰ ਪੁਲਿਸ ਮੁਲਾਜ਼ਮਾਂ ਸਮੇਤ ਮੌਕੇ ਤੇ ਗਏ ਸਨ, ਜਿੱਥੇ ਦੂਜੀ ਧਿਰ ਨੇ ਕੋਈ ਗੱਲ ਕਰਨ ਦੀ ਥਾਂ ਫਾਇਰਿੰਗ ਕਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਮਾਮਲਾ ਕਲੇਰ ਖੁਰਦ ਦੀ 7 ਕਨਾਲ 12 ਮਰਲੇ ਪੰਚਾਇਤੀ ਜਮੀਨ ਦਾ ਹੈ ਜਿਸ ਤੋਂ ਕਬਜ਼ਾ ਛੁਡਾਉਣ ਦੇ ਹੁਕਮ ਮਾਨਯੋਗ ਸੁਪਰੀਮ ਸੈਸ਼ਨ ਕੋਰਟ ਵੱਲੋਂ ਕੱਢੇ ਗਏ ਸਨ। ਇਲਾਕੇ ਦੇ ਪਟਵਾਰੀ ਦਲਬੀਰ ਸਿੰਘ ਅਤੇ ਕਾਨਗੂ ਲਖਵਿੰਦਰ ਸਿੰਘ ਅਨੂਸਾਰ ਜਦੋਂ ਉਹ ਮੌਕੇ ਤੇ ਦੂਜੀ ਧਿਰ ਕੋਲੋਂ ਪੁੱਛਣ ਗਏ ਕਿ ਕੀ ਉਹਨਾਂ ਕੋਲ ਇਸ ਜਮੀਨ ਦਾ ਕੋਈ ਅਦਾਲਤੀ ਸਟੇਜ ਜਾਂ ਫਿਰ ਹੋਰ ਕੋਈ ਕਾਗਜ ਹਨ ਤਾਂ ਦੂਜੀ ਧਿਰ ਨੇ ਕੋਈ ਗੱਲ ਕਰਨ ਦੀ ਬਜਾਏ ਸਿੱਧਾ ਉਹਨਾਂ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਅਧਿਕਾਰੀਆਂ ਵੱਲੋਂ ਇੱਕ ਟਰੱਕ ਦੀ ਓਟ ਲੈ ਕੇ ਜਾਨ ਬਚਾਈ ਗਈ। ਉੱਥੇ ਹੀ ਮੌਕੇ ਤੇ ਪਹੁੰਚੇ ਸਬੰਧਤ ਚੌਂਕੀ ਨਸ਼ਹਿਰਾ ਮੱਝਾ ਸਿੰਘ ਦੇ ਚੌਂਕੀ ਇੰਚਾਰਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।