ਭਾਜਪਾ ਆਗੂ ਫਤਹਿਜੰਗ ਬਾਜਵਾ ਨੇ ਮਨਰੇਗਾ ਖਿਲਾਫ ਸ਼ੰਕਿਆਂ ਬਾਰੇ ਦਿੱਤੀ ਸਫਾਈ/ ਮਨਰੇਗਾ ਸਕੀਮ ’ਚ ਸੁਧਾਰ ਹੋਣ ਦਾ ਕੀਤਾ ਦਾਅਵਾ

0
7

ਭਾਰਤੀ ਜਨਤਾ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਫਤਿਹ ਜੰਗ ਸਿੰਘ ਬਾਜਵਾ ਨੇ ਬਿਆਨ ਜਾਰੀ ਕਰਦਿਆਂ ਮਨਰੇਗਾ ਨੂੰ ਲੈ ਕੇ ਸਫਾਈ ਦਿੱਤੀ ਐ। ਮੀਡੀਆ ਅੱਗੇ ਆਪਣਾ ਪੱਖ ਰੱਖਦਿਆਂ ਫਤਹਿ ਜੰਗ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਤਹਿਤ ਮਨਰੇਗਾ ਸਕੀਮ ਵਿਚ ਲੋਕਾਂ ਦੀ ਭਲਾਈ ਲਈ ਬਦਲਾਅ ਕੀਤੇ ਨੇ, ਜਿਨ੍ਹਾਂ ਨੂੰ ਲੋਕ-ਵਿਰੋਧੀ ਕਹਿ ਕੇ ਭੰਡਿਆ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਇਹ ਬਦਲਾਅ ਲੋਕਾਂ ਦੀ ਬਿਹਤਰੀ ਲਈ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਪਹਿਲਾਂ ਮਨਰੇਗਾ ਤਹਿਤ 90 ਦਿਨਾਂ ਦਾ ਕੰਮ ਮਿਲਦਾ ਸੀ, ਜਿਸ ਨੂੰ ਵਧਾ ਕੇ 125 ਦਿਨ ਕੀਤਾ ਗਿਆ ਐ। ਇਸੇ ਤਰ੍ਹਾਂ ਇਸ ਵਿਚ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਕੋਸ਼ਿਸ਼ ਹੋਈ ਐ।
ਉਨ੍ਹਾਂ ਕਿਹਾ ਕਿ ਮਨਰੇਗਾ ਦੀਆਂ ਖਾਮੀਆਂ ਦੂਰ ਕਰ ਕੇ ਜੀ ਰਾਮ ਜੀ ਯੋਜਨਾ ਤਿਆਰ ਕੀਤੀ ਗਈ ਹੈ। ਜਿਸ ਨਾਲ ਮਜ਼ਦੂਰਾਂ ਨੂੰ ਫਾਇਦਾ ਹੋਵੇਗਾ ਤੇ ਦਿਹਾੜੀ 90 ਦਿਨਾਂ ਤੋਂ ਵੱਧ ਕੇ 125 ਦਿਨ ਦੀ ਹੋ ਜਾਵੇਗੀ ਜਦਕਿ ਜੇਕਰ ਉਹਨਾਂ ਦੇ ਪੈਸੇ ਲੇਟ ਹੁੰਦੇ ਹਨ ਤਾਂ ਉਹਨਾਂ ਨੂੰ ਉਸ ਤੇ ਵਿਆਜ ਵੀ ਮਿਲੇਗਾ।
ਉਹਨਾਂ ਕਿਹਾ ਕਿ ਮਨਰੇਗਾ ਵੇਲੇ ਬਹੁਤ ਸਾਰੇ ਲੋਕਾਂ ਨਾਲ ਧੱਕੇਸ਼ਾਹੀ ਹੋਈ ਸੀ ਅਤੇ ਕੰਮ ਕੋਈ ਕਰਦਾ ਸੀ ਪੈਸੇ ਕਿਸੇ ਦੇ ਖਾਤੇ ਵਿੱਚ ਜਾਂਦੇ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਭਾਜਪਾ ਆਗੂ ਨੇ ਕਿਹਾ ਕਿ ਨਵੇਂ ਕਾਨੂੰਨ ਬਾਰੇ ਵਿਰੋਧੀ ਮਿਥਿਆ ਪ੍ਰਚਾਰ ਕਰ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਜਦਕਿ ਯੋਜਨਾ ਮਨਰੇਗਾ ਦੀਆਂ ਸਾਰੀਆਂ ਕਮੀਆਂ ਦੂਰ ਕਰ ਦਵੇਗੀ  ਅਤੇ ਮਜ਼ਦੂਰਾਂ ਦੇ ਹਿੱਤ ਵਿੱਚ ਬਣਾਈ ਗਈ ਯੋਜਨਾ ਸਾਬਤ ਹੋਵੇਗੀ।

LEAVE A REPLY

Please enter your comment!
Please enter your name here