ਪੰਜਾਬ ਬਰਨਾਲਾ ’ਚ ਸਖਸ਼ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼/ ਪੀਣਯੋਗ ਪਾਣੀ ਨਾ ਮਿਲਣ ਤੋਂ ਸੀ ਪ੍ਰੇਸ਼ਾਨ/ ਕੌਂਸਲ ਅਧਿਕਾਰੀ ਨੇ ਝਾੜਿਆ ਪੱਲਾ By admin - January 7, 2026 0 6 Facebook Twitter Pinterest WhatsApp ਨਗਰ ਕੌਂਸਲ ਧਨੌਲਾ ਦੇ ਦਫਤਰ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਸਖਸ਼ ਨੇ ਦਫਤਰ ਦੇ ਬਾਹਰ ਸਪਰੇਅ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਖਬਰਾਂ ਮੁਤਾਬਕ ਇਹ ਸਖਸ਼ ਪੀਣਯੋਗ ਪਾਣੀ ਨਾਲ ਮਿਲਣ ਤੋਂ ਪ੍ਰੇਸ਼ਾਨ ਸੀ, ਜਿਸ ਦੇ ਚਲਦਿਆਂ ਉਸ ਨੇ ਇਹ ਕਦਮ ਚੁੱਕਿਆ। ਇਸ ਵਿਅਕਤੀ ਦੀ ਪਛਾਣ ਗੁਰਤੇਜ ਸਿੰਘ ਵਜੋਂ ਹੋਈ ਐ ਜੋ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਨਵਾਂ ਮਕਾਨ ਬਣਾ ਕੇ ਰਹਿ ਰਿਹਾ ਸੀ ਪਰ ਕਾਫੀ ਸਮੇਂ ਤੋਂ ਸਾਫ ਪੀਣ ਵਾਲਾ ਪਾਣੀ ਨਾਲ ਮਿਲਣ ਤੋਂ ਪ੍ਰੇਸ਼ਾਨ ਸੀ। ਪੀੜਤ ਦੇ ਪਰਿਵਾਰ ਦਾ ਇਲਜਾਮ ਐ ਕਿ ਉਹ ਇਸ ਬਾਰੇ ਕਈ ਵਾਰ ਅਧਿਕਾਰੀਆਂ ਤਕ ਪਹੁੰਚ ਕਰ ਚੁੱਕੇ ਹਨ ਪਰ ਕਾਰਵਾਈ ਨਹੀਂ ਹੋਈ, ਜਿਸ ਦੇ ਚਲਦਿਆਂ ਉਸ ਨੇ ਇਹ ਕਦਮ ਚੁੱਕਿਆ ਐ। ਪੀੜਤ ਘਟਨਾ ਤੋਂ ਬਾਅਦ ਲਾਪਤਾ ਐ, ਜਿਸ ਦੀ ਭਾਲ ਕੀਤੀ ਜਾ ਰਹੀ ਐ। ਇਸ ਮਾਮਲੇ ਸੰਬੰਧੀ ਜਦ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਪੀੜਿਤ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੇ ਬੜੇ ਸ਼ੌਂਕ ਨਾਲ ਲੋਨ ਲੈ ਕੇ ਚਾਰ ਸਾਲ ਪਹਿਲਾਂ ਨਵਾਂ ਘਰ ਬਣਾਇਆ ਸੀ। ਜਿਸ ਵਿੱਚ ਆਪਣੇ ਦੋ ਬੱਚਿਆਂ ਸਮੇਤ ਦੋਵੇਂ ਪਤੀ ਪਤਨੀ ਦੁੱਧ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਪਰ ਪਿਛਲੇ ਤਿੰਨ ਮਹੀਨਿਆਂ ਤੋਂ ਪੀਣ ਯੋਗ ਪਾਣੀ ਨਾ ਆਉਣ ਕਾਰਨ ਉਹਨਾਂ ਦਾ ਹਾਲ ਬੇਹਾਲ ਹੋ ਚੁੱਕਿਆ ਹੈ। ਪਾਣੀ ਨਾ ਆਉਣ ਕਾਰਨ ਉਹਨਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਨੇ ਵੀ ਉਨ੍ਹਾਂ ਨੂੰ ਪਾਣੀ ਦੇਣ ਤੋਂ ਜਵਾਬ ਦੇ ਦਿੱਤਾ ਪਰ ਨਗਰ ਕੌਂਸਲ ਵਿੱਚ ਵਾਰ-ਵਾਰ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਪੀਣ ਯੋਗ ਪਾਣੀ ਦਾ ਪ੍ਰਬੰਧ ਨਹੀਂ ਹੋਇਆ। ਜਿਸ ਕਾਰਨ ਅੱਜ ਉਹਨਾਂ ਦਾ ਪਤੀ ਸਪਰੇਅ ਲੈਕੇ ਨਗਰ ਕੌਂਸਲ ਵਿੱਚ ਗਿਆ ਸੀ। ਜਿਸ ਤੋਂ ਬਾਅਦ ਅਜੇ ਤੱਕ ਉਹ ਘਰ ਵਾਪਸ ਨਹੀਂ ਆਇਆ। ਉਹਨਾਂ ਕਿਹਾ ਕਿ ਜੇਕਰ ਉਸਦੇ ਪਤੀ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਨਗਰ ਕੌਂਸਲ ਧਨੋਲਾ ਇਸ ਦਾ ਜਿੰਮੇਵਾਰ ਹੋਵੇਗਾ। ਇਸ ਮਾਮਲੇ ਨੂੰ ਲੈ ਕੇ ਜਦ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਅਤੇ ਸੰਬੰਧਿਤ ਅਧਿਕਾਰੀ ਨਾਲ ਗੱਲ ਕੀਤੀ ਚਾਹੀ ਤਾਂ ਦਫਤਰ ਵਿੱਚ ਖਾਲੀ ਕੁਰਸੀਆਂ ਦਿਖਾਈ ਦੇ ਰਹੀਆਂ ਸਨ। ਇਸ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਦੇ ਈ.ਓ ਵਿਸਾਲ ਬਾਂਸਲ ਨੇ ਮਸਲੇ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਐ।