ਪੰਜਾਬ ਲੁਧਿਆਣਾ ’ਚ ਸਾਈਬਰ ਠੱਗੀ ਦੀ ਕੋਸ਼ਿਸ਼/ ਪਾਕਿਸਤਾਨੀ ਨੰਬਰ ਤੋਂ ਆਈ ਸੀ ਕਾਲ/ ਪੁੱਤਰ ਨੂੰ ਕੇਸ ’ਚ ਫਸਾਉਣ ਦੀ ਦਿੱਤੀ ਧਮਕੀ By admin - January 7, 2026 0 6 Facebook Twitter Pinterest WhatsApp ਲੁਧਿਆਣਾ ’ਚ ਸਾਈਬਰ ਠੱਗੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਐ। ਧੋਖੇਬਾਜ਼ਾਂ ਨੇ ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ ਇਕ ਸਖਸ ਨੂੰ ਇਸ ਦੇ ਪੁੱਤਰ ਨੂੰ ਕੇਸ ਵਿਚੋਂ ਬਚਾਉਣ ਖਾਤਰ 70 ਹਜ਼ਾਰ ਰੁਪਏ ਦੀ ਮੰਗ ਕੀਤੀ। ਫੋਨ ਕਰਨ ਵਾਲੇ ਨੇ ਪੀਏਯੂ ਪੁਲਿਸ ਸਟੇਸ਼ਨ ਦੇ ਐਸਐਚਓ ਦੀ ਫੋਟੋ ਲਗਾਈ ਹੋਈ ਸੀ। ਫੋਨ ਰਿਕਾਰਡਿੰਗ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਬਾਅਦ ਪੀਏਯੂ ਪੁਲਿਸ ਸਟੇਸ਼ਨ ਦੇ ਐਸਐਚਓ ਇੰਸਪੈਕਟਰ ਵਿਜੇ ਕੁਮਾਰ ਨੇ ਧੋਖਾਧੜੀ ਦੀ ਕੋਸ਼ਿਸ਼ ਦੀ ਪੁਸ਼ਟੀ ਕਰਦਿਆਂ ਲੋਕਾਂ ਨੂੰ ਅਜਿਹੀਆਂ ਕਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਅਜਿਹੇ ਠੱਗਾਂ ਦੀ ਕਾਲ ਆਉਂਦੀ ਐ ਤਾਂ ਉਹ ਇਸ ਦੀ ਸੂਚਨਾ ਤੁਰੰਤ ਸਾਈਬਰ ਸੈੱਲ ਨੂੰ ਕਰਨ ਤਾਂ ਜੋ ਸਮਾਂ ਰਹਿੰਦੇ ਕਾਰਵਾਈ ਹੋ ਸਕੇ।