ਪੰਜਾਬ ਮਲੋਟ ਵਿਖੇ ਆਗਣਵਾੜੀ ਵਰਕਰਾਂ ਲਈ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ/ ਪੋਸ਼ਣ ਵੀ, ਪੜ੍ਹਾਈ ਵੀ ਯੋਜਨਾ ਤਹਿਤ ਰਾਜ ਪੱਧਰੀ ਸਮਾਗਮ By admin - January 7, 2026 0 6 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਅੱਜ ਮਲੋਟ ਵਿਖੇ ਆਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਦੀ ਟਰੈਨਿੰਗ ਦੀ ਸ਼ੁਰੂਆਤ ਕਰਵਾਈ ਗਈ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ “ਪੋਸ਼ਣ ਵੀ, ਪੜ੍ਹਾਈ ਵੀ” ਯੋਜਨਾ ਤਹਿਤ ਹੋਣ ਵਾਲੀ ਇਸ ਟਰੇਨਿੰਗ ਦੌਰਾਨ ਆਂਗਨਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਨੂੰ ਵਿਸ਼ੇਸ਼ ਟਰੈਨਿੰਗ ਦਿੱਤੀ ਜਾਵੇਗੀ। ਇਸ ਸਬੰਧੀ ਹੋਂਏ ਸਮਾਗਮ ਵਿਚ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਨੂੰ ਮੋਟਡਨ ਰੂਪ ਵਿਚ 1000 ਨਵੇਂ ਸੈਂਟਰ ਖੋਲ੍ਹੇ ਜਾ ਰਹੇ ਹਨ ਅਤੇ 5 ਹਜਾਰ ਵਰਕਰਾਂ ਦੀ ਭਰਤੀ ਦੀ ਜਲਦ ਇੰਟਰਵਿਊ ਰੱਖੀ ਜਾ ਰਹੀ ਹੈ ਅਤੇ ਜਲਦ ਹੋਰ 6 ਹਜਾਰ ਵਰਕਰਾਂ ਅਤੇ ਹੈਲਪਰਾ ਦੀ ਭਰਤੀ ਕਰਨ ਜਾ ਰਹੇ ਹਾਂ। ਦੱਸਣਯੋਗ ਐ ਕਿ ਬੱਚਿਆਂ ਦੇ ਪੋਸ਼ਣ ਦੇ ਨਾਲ–ਨਾਲ ਉਨ੍ਹਾਂ ਦੀ ਸਿੱਖਿਆ ਨੂੰ ਮਜ਼ਬੂਤ ਨੀਂਹ ਦੇਣ ਵੱਲ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ “ਪੋਸ਼ਣ ਵੀ, ਪੜ੍ਹਾਈ ਵੀ” ਯੋਜਨਾ ਦੇ Tier–2 ਦੇ Phase–2 ਤਹਿਤ ਆਂਗਨਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਲਈ ਟ੍ਰੇਨਿੰਗ ਪ੍ਰੋਗਰਾਮ ਦਿੱਤੀ ਜਾਵੇਗੀ, ਜਿਸ ਸਬੰਧੀ ਅੱਜ ਰਾਜ ਪੱਧਰੀ ਸ਼ੁਰੂਆਤੀ ਸਮਾਗਮ ਮਹਾਰਾਜਾ ਰਣਜੀਤ ਸਿੰਘ ਕਾਲਜ, ਅਬੋਹਰ ਰੋਡ, ਮਲੋਟ ਵਿਖੇ ਆਯੋਜਿਤ ਕੀਤਾ ਗਿਆ, ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਆਂਗਨਵਾੜੀ ਕੇਂਦਰਾਂ ਰਾਹੀਂ ਬੱਚਿਆਂ ਦੀ ਪ੍ਰਾਰੰਭਿਕ ਬਾਲ ਸਿੱਖਿਆ ਅਤੇ ਪੋਸ਼ਣ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ। ਇਸ ਮੌਕੇ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ। ਇਹ ਕਹਿਣਾ ਬਿਲਕੁਲ ਉਚਿਤ ਹੈ ਕਿ ਇਹ ਯਤਨ ਭਵਿੱਖ ਦੀ ਪੀੜ੍ਹੀ ਨੂੰ ਸਿਹਤਮੰਦ, ਸਿੱਖਿਆਤਮਕ ਅਤੇ ਸਮਾਜਕ ਤੌਰ ‘ਤੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ। ਅਜਿਹੇ ਪ੍ਰੋਗਰਾਮ ਉਪਰ ਕਰੀਬ 10 ਕਰੋੜ ਖਰਚ ਕੀਤੇ ਜਾ ਰਹੇ ਅਤੇ ਜਲਦ ਨਵੇਂ ਆਂਗਣਵਾੜੀ ਵਰਕਰ ਅਪਗ੍ਰੇਡ ਕੀਤੇ ਜਾ ਰਹੇ ਹਨ 5 ਹਜਾਰ ਦੇ ਕਤੀਬ ਵਰਕਰ ਭਰਤੀ ਕੀਤੀ ਜਾ ਰਹੇ ਹਨ ਜਲਦ ਹੀ ਉਣਾ ਨੂੰ ਪੱਤਰ ਦਿਤੇ ਜਾਣਗੇ ਅਤੇ 6 ਹੋਰ ਭਰਤੀ ਕਰਨ ਜਾ ਰਹੇ ਹਨ ਇਸ ਤੋਂ ਇਲਾਵਾ 1000 ਦੇ ਕਰੀਬ ਨਵੇਂ ਆਂਗਣਵਾੜੀ ਸੈਂਟਰਾਂ ਦਾ ਉਦਘਾਟਨ ਕਰਨ ਜਾ ਰਹੇ ਹਾਂ ਉਹ ਉਹ ਮਾਰਡਨ ਤਰੀਕੇ ਦੇ ਹੋਣਗੇ ਜਿਸ ਵਿਚ ਹਰੇਕ ਤਰਾਂ ਦਾ ਫਰਨੀਚਰ ਹੋਵੇਗਾ