ਬਰਨਾਲਾਂ ਦੀਆਂ ਸੜਕਾਂ ’ਤੇ ਉਤਰੇ ਐਸਐਸਪੀ ਮੁਹੰਮਦ ਆਲਮ ਅਪਰਾਧੀਆਂ ਨੂੰ ਦਿੱਤਾ ਸਖਤ ਸੁਨੇਹਾ

0
4

ਬਰਨਾਲਾ ਪੁਲਿਸ ਵੱਲੋਂ ਅਪਰਾਧੀਆਂ ਉਤੇ ਨਕੇਲ ਕੱਸਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਐ, ਇਸੇ ਤਹਿਤ  ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਨੇ ਰਾਤ ਨੂੰ ਸੜਕਾਂ ਉਤੇ ਉਤਰ ਕੇ ਪੁਲਿਸ ਨਾਕਿਆਂ ਦੀ ਜਾਂਚ ਕੀਤੀ ਅਤੇ ਅਪਰਾਧੀਆਂ ਖਿਲਾਫ ਸਖਤੀ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਚਨਚੇਤ ਨਾਕੇਬੰਦੀ ਕਰ ਕੇ ਵਾਹਨਾਂ ਤੇ ਸ਼ੱਕੀਆਂ ਦੀ ਜਾਂਚ ਮੁਹਿੰਮ ਵਿੱਢੀ ਗਈ ਐ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਰਾਤ 10 ਵਜੇ ਤਕ ਕੀਤੀ ਗਈ ਐ ਜਿਸ ਵਿਚ ਜਿਲ੍ਹੇ ਦੇ ਸਾਰੇ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਉਨ੍ਹਾਂ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਵਾਹਨ ਅਤੇ ਵਾਹਨ ਦੇ ਪੂਰੇ ਦਸਤਾਵੇਜ਼ ਰੱਖਣ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਅਨਸਰਾਂ ਖਿਲਾਫ ਸਖਤੀ ਕੀਤੀ ਜਾਵੇਗੀ ਅਤੇ ਗਲਤ  ਕੰਮ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਹਰ ਚੌਰਾਹੇ ‘ਤੇ ਪੁਲਿਸ ਤਾਇਨਾਤ ਹੈ ਜੋ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਦ੍ਰਿੜ੍ਹ ਸੰਕਲਪ ਐ। ਇਸ ਦੌਰਾਨ ਪੁਲਿਸ ਨੇ  ਹੰਡਿਆਇਆ ਚੌਕ, ਟ੍ਰਾਈਡੈਂਟ ਚੌਕ, ਆਈਟੀਆਈ ਚੌਕ, ਵਾਲਮੀਕਿ ਚੌਕ ਤੋਂ ਇਲਾਵਾ ਹੋਰ ਅਹਿਮ ਥਾਵਾਂ ਤੇ ਨਾਕੇਬੰਦੀ ਕਰ ਕੇ ਵਾਹਨਾਂ ਦੀ ਜਾਂਚ ਕੀਤੀ ਗਈ।

LEAVE A REPLY

Please enter your comment!
Please enter your name here