ਪੰਜਾਬ ਬਠਿੰਡਾ ’ਚ ਕਾਂਗਰਸ ਦੀ ਮੀਟਿੰਗ ਦੌਰਾਨ ਹੰਗਾਮਾ/ ਆਪਸੀ ਮਤਭੇਦ ਤੇ ਧੱਕਾਮੁੱਕੀ ਦੀਆਂ ਤਸਵੀਰਾਂ ਵਾਇਰਲ By admin - January 6, 2026 0 5 Facebook Twitter Pinterest WhatsApp ਬਠਿੰਡਾ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਦੌਰਾਨ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਪਾਰਟੀ ਦੇ ਕੁੱਝ ਵਰਕਰਾਂ ਨੇ ਇਕ-ਦੂਜੇ ਤੇ ਦੂਜੀ ਪਾਰਟੀ ਨਾਲ ਸਬੰਧ ਹੋਣ ਦੇ ਇਲਜਾਮ ਲਾਏ ਗਏ। ਇਹ ਮੀਟਿੰਗ ਮਨਰੇਗਾ ਬਿੱਲ ਖਿਲਾਫ ਕੱਢੀ ਜਾਣ ਵਾਲੀ ਰੈਲੀ ਸਬੰਧੀ ਰੱਖੀ ਗਈ ਸੀ। ਮੀਟਿੰਗ ਵਿਚ ਵੱਖ ਵੱਖ ਹਲਕਿਆਂ ਤੋਂ ਆਗੂਆਂ ਤੇ ਵਰਕਰਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਦੀ ਮਜੂਦਗੀ ਵਿਚ ਪਾਰਟੀ ਦੇ ਵਰਕਰਾਂ ਵਿੱਚ ਅਗਵਾਈ ਨੂੰ ਲੈ ਕੇ ਆਪਸੀ ਟਕਰਾ ਹੋ ਗਿਆ ਅਤੇ ਮਾਹੌਲ ਐਨਾ ਕੁ ਗਰਮਾ ਗਿਆ ਕਿ ਪਾਰਟੀ ਆਗੂਆਂ ਨੂੰ ਮੀਟਿੰਗ ਵਿਚੋਂ ਬਾਹਰ ਆਉਣਾ ਪਿਆ। ਇਸ ਮੀਟਿੰਗ ਦੇ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕੈਬਨਟ ਮੰਤਰੀ ਅਤੇ ਪ੍ਰੀਤਮ ਸਿੰਘ ਕੋਟ ਭਾਈ ਧੱਕਾ ਮੁੱਕੀ ਛੁਡਵਾਉਂਦੇ ਵੀ ਨਜ਼ਰ ਆਏ। ਸ਼ਾਇਦ ਕਾਂਗਰਸ ਪਾਰਟੀ ਦਾ ਇਹ ਪਾੜ ਵੱਡੇ ਸਿਆਸੀ ਆਗੂਆਂ ਤੋਂ ਲੈ ਕੇ ਛੋਟੇ ਆਗੂਆਂ ਤੱਕ ਇਸ ਤਰੀਕੇ ਦੇ ਨਾਲ ਨਜ਼ਰ ਆ ਰਿਹਾ ਹੈ ਕਿ ਆਪਸੀ ਮੀਟਿੰਗ ਵੀ ਨਹੀਂ ਹੋ ਪਾ ਰਹੀ ਹੈ। ਕਾਂਗਰਸ ਪਾਰਟੀ ਦੀ ਮੀਟਿੰਗ ਦੌਰਾਨ ਹੋਏ ਹੰਗਾਮੇ ਨੇ ਪਾਰਟੀ ਵਿਚ ਉਪਰਲੇ ਪੱਧਰ ਤੋਂ ਬਾਦ ਹੁਣ ਵਰਕਰਾਂ ਦੇ ਪੱਧਰ ਤਕ ਆਪਸੀ ਖਿੱਚੋਤਾਣ ਵਧਣ ਦੇ ਸੰਕੇਤ ਦਿੱਤੇ ਨੇ ਜੋ ਪਾਰਟੀ ਲਈ ਸਹੀ ਨਹੀਂ ਐ।