ਪੰਜਾਬ ਪਠਾਨਕੋਟ ਪੁਲਿਸ ਵੱਲੋਂ 14 ਸਾਲਾ ਜਾਸੂਸ ਗ੍ਰਿਫਤਾਰ/ ਪਾਕਿਸਤਾਨ ਨੂੰ ਸੂਚਨਾ ਭੇਜਣ ਦੇ ਲੱਗੇ ਇਲਜ਼ਾਮ/ ਇਕ ਸਾਲ ਤੋਂ ਸੀ ਸਰਗਰਮ, ਪੁਲਿਸ ਕਰ ਰਹੀ ਜਾਂਚ By admin - January 6, 2026 0 3 Facebook Twitter Pinterest WhatsApp ਪਠਾਨਕੋਟ ਪੁਲਿਸ ਨੇ ਇਕ 14 ਸਾਲਾ ਨਾਬਾਲਿਗ ਨੂੰ ਜਾਸੂਸੀ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਐ। ਪੁਲਿਸ ਦੇ ਦਾਅਵਿਆਂ ਮੁਤਾਬਕ ਇਹ ਨਾਬਾਲਿਗ ਇਸ ਸਾਲ ਤੋਂ ਸਰਗਰਮ ਸੀ ਅਤੇ ਪਾਕਿਸਤਾਨ ਨੂੰ ਅਹਿਮ ਜਾਣਕਾਰੀਆਂ ਭੇਜ ਰਿਹਾ ਸੀ। ਇਹ ਬੱਚਾ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੇ ਸੰਪਰਕ ਵਿਚ ਸੀ ਅਤੇ ਉਨ੍ਹਾਂ ਨੂੰ ਮੋਬਾਈਲ ਰਾਹੀਂ ਸੂਚਨਾਵਾਂ ਭੇਜ ਰਿਹਾ ਸੀ। ਪੁਲਿਸ ਵੱਲੋਂ ਖੂਫੀਆਂ ਸੂਚਨਾ ਦੇ ਆਧਾਰ ਤੇ ਇਸ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਣਕੋਟ ਦਲਜਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਬੱਚੇ ਦੀ ਉਮਰ ਲਗਭਗ 14 ਸਾਲ ਹੈ ਅਤੇ ਉਹ ਇੱਕ ਸਾਲ ਤੋਂ ਪਾਕਿਸਤਾਨ ਨੂੰ ਮੋਬਾਇਲ ਰਾਹੀਂ ਸੂਚਨਾ ਭੇਜ ਰਿਹਾ ਸੀ। ਉਹਨਾਂ ਦੱਸਿਆ ਕਿ ਸੋਸ਼ਲ ਨੈਟਵਰਕ ਦੇ ਰਾਹੀਂ ਇਹ ਬੱਚਾ ਪਾਕਿਸਤਾਨ ਦੀ ਖੁਫੀਆ ਏਜੰਸੀਆਂ ਦੇ ਸੰਪਰਕ ਵਿੱਚ ਆਇਆ ਅਤੇ ਉਹਨਾਂ ਵੱਲੋਂ ਇਸ ਬੱਚੇ ਦਾ ਮਿਸਯੂਜ ਕਰ ਕੇ ਇਸ ਨੂੰ ਹਥਿਆਰਾਂ ਅਤੇ ਹੋਰ ਚੀਜ਼ਾਂ ਦਾ ਲਾਲਚ ਦੇ ਕੇ ਇਸ ਕੋਲੋਂ ਮਹੱਤਵਪੂਰਨ ਸੂਚਨਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੱਸਿਆ ਕਿ ਇਸ ਬੱਚੇ ਦੇ ਪਿਤਾ ਨਹੀਂ ਹਨ, ਇਸ ਬੱਚੇ ਨੂੰ ਸ਼ੱਕ ਸੀ ਕਿ ਇਸ ਦੇ ਪਿਤਾ ਦਾ ਕਤਲ ਹੋਇਆ ਹੈ ਜਿਸ ਦੇ ਚਲਦੇ ਇਹ ਇਹ ਕੁਝ ਹੋਰ ਤਰ੍ਹਾਂ ਦਾ ਸਮਝਦਾ ਸੀ ਪਰ ਪੁਲਿਸ ਦੇ ਜਾਂਚ ਵਿੱਚ ਕਤਲ ਦਾ ਮਾਮਲਾ ਸਾਹਮਣੇ ਨਹੀਂ ਆਇਆ ਸੀ। ਉਹਨਾਂ ਦੱਸਿਆ ਕਿ ਪਾਕਿਸਤਾਨ ਦੀਆਂ ਏਜੰਸੀਆਂ ਵੱਲੋਂ ਇਸ ਬੱਚੇ ਦੀ ਵਰਤੋਂ ਕਰਕੇ ਕਈ ਮਹੱਤਵਪੂਰਨ ਵੀਡੀਓ, ਅਤੇ ਹੋਰ ਸੂਚਨਾਵਾਂ ਪ੍ਰਾਪਤ ਕੀਤੀਆਂ। ਉਹਨਾਂ ਦੱਸਿਆ ਕਿ ਇਹ ਪਿੱਛੇ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ। ਉਹਨਾਂ ਦੱਸਿਆ ਕਿ ਜਾਂਚ ਦੇ ਦੌਰਾਨ ਪਤਾ ਚਲਿਆ ਹੈ ਕਿ ਇਸ ਤਰ੍ਹਾਂ ਦੇ ਕਈ ਹੋਰ ਬੱਚੇ ਜਾਂ ਲੋਕ ਵੀ ਜੋ ਬਾਰਡਰ ਏਰੀਏ ਦੇ ਹਨ, ਜੋ ਕਿ ਪਾਕਿਸਤਾਨ ਦੇ ਏਜੰਸੀਆਂ ਦੇ ਸੰਪਰਕ ਵਿੱਚ ਹਨ, ਜਿਨਾਂ ਸਬੰਧੀ ਸੂਚਨਾ ਸੰਬੰਧਿਤ ਐਸਐਸਪੀ ਨੂੰ ਭੇਜ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪਠਾਨਕੋਟ ਪੁਲਿਸ ਨੂੰ ਸਮੇਂ ਰਹਿੰਦੇ ਇਸ ਬੱਚੇ ਦੀ ਸੂਚਨਾ ਮਿਲ ਗਈ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਨਹੀਂ ਤਾਂ ਇਹ ਪਾਕਿਸਤਾਨੀ ਏਜੰਸੀਆਂ ਦੇ ਪ੍ਰਭਾਵ ਦੇ ਚਲਦੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਸੀ।