ਬਟਾਲਾ ਬੱਸ ਅੱਡੇ ਅੱਗੇ ਪ੍ਰਾਈਵੇਟ ਆਪਰੇਟਰਾਂ ਦਾ ਹੰਗਾਮਾ/ ਪਰਚੀ ਦੇ ਬਾਵਜੂਦ ਡੀਜ਼ਲ ਚੋਰੀ ਦੇ ਇਲਜ਼ਾਮ

0
6

ਬਟਾਲਾ ਦੇ ਬੱਸ ਅੱਡੇ ਉਤੇ ਅੱਜ ਉਸ ਵਾਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਪ੍ਰਾਈਵੇਟ ਬੱਸ ਆਪਰੇਟਰਾਂ ਨੇ ਬੱਸ ਅੱਡਾ ਬੰਦ ਕਰ ਕੇ ਕਾਰਪੋਰੇਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ। ਬੱਸ ਆਪਰੇਟਰਾਂ ਦਾ ਇਲਜ਼ਾਮ ਸੀ ਕਿ ਬਟਾਲਾ ਨਗਰ ਨਿਗਮ ਵੱਲੋਂ  ਉਹਨਾਂ ਕੋਲੋਂ ਇਕ ਰਾਤ ਦੀ 80 ਰੁਪਏ ਪਰਚੀ ਕੱਟੀ ਜਾਂਦੀ ਐ ਪਰ ਉਨ੍ਹਾਂ ਦੀ ਬੱਸਾਂ ਦੀ ਰਾਖੀ ਨਹੀਂ ਕੀਤੀ ਜਾਂਦੀ, ਜਿਸ ਦੇ ਚਲਦਿਆਂ ਬੱਸਾਂ ਵਿਚ ਲਗਾਤਾਰ ਡੀਜ਼ਲ ਚੋਰੀ ਹੋ ਰਿਹਾ ਐ। ਇਸ ਸਬੰਧੀ ਉਨ੍ਹਾਂ ਬੱਸ ਸਟੈਂਡ ਇੰਚਾਰਜ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ।
ਬੱਸ ਆਪਰੇਟਰਾਂ ਦਾ ਇਲਜਾਮ ਐ ਕਿ ਉਨ੍ਹਾਂ ਦੀਆਂ ਬੱਸਾਂ ਦੀਆਂ ਬੈਟਰੀਆਂ ਤੋਂ ਇਲਾਵਾ ਲਗਾਤਾਰ ਡੀਜ਼ਲ ਚੋਰੀ ਰਿਹਾ ਐ ਪਰ ਨਗਰ ਨਿਗਮ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਸ਼ਿਕਾਇਤ ਦੇ ਚੁੱਕੇ ਨੇ ਪਰ ਕਾਰਪੋਰੇਸ਼ਨ ਦਾ ਕਹਿਣਾ ਕਿ ਉਹ ਪਰਚੀ ਥਾਂ ਦੀ ਕੱਟਦੇ ਹਨ, ਸੁਰੱਖਿਆ ਦੀ ਨਹੀਂ। ਉਨ੍ਹਾਂ ਕਿਹਾ ਕਿ ਬੱਸ ਅੱਡੇ ਵਿਚ ਨਿੱਜੀ ਬੱਸਾਂ ਵਾਲਿਆਂ ਨੂੰ ਕੋਈ ਵੀ ਸਹੂਲਤ ਨਹੀਂ ਮੁਹੱਈਆ ਕਰਵਾਈ ਜਾ ਰਹੀ, ਜਿਸ ਕਾਰਨ ਉਨ੍ਹਾਂ ਨੇ ਇਹ ਪ੍ਰਦਰਸ਼ਨ ਕੀਤਾ ਐ।
ਉਨ੍ਹਾਂ ਕਿਹਾ ਕਿ ਉਹ ਮੀਂਹ-ਕਣੀ ਵਿਚ ਖੁਲ੍ਹੇ ਅਸਮਾਨ ਹੇਠਾਂ ਰਹਿਣ ਲਈ ਮਜਬੂਰ ਨੇ ਪਰ ਇਨ੍ਹਾਂ ਪਰਚੀ ਦਾ ਰੇਟ 10 ਰੁਪਏ ਤੋਂ ਵਧਾ ਕੇ 130 ਰੁਪਏ ਕਰ ਦਿੱਤਾ ਐ ਪਰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਤੇ ਹੋਏ ਨੁਕਸਾਨ ਦੀ ਭਰਪਾਈ ਡਰਾਈਵਰ ਤੇ ਕੰਡਕਟਰ ਕਰ ਰਹੇ ਹਨ। ਉਨ੍ਹਾਂ ਪ੍ਰਸਾਸਨ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here