ਪੰਜਾਬ ਸ੍ਰੀ ਮੁਕਤਸਰ ਵਿਖੇ ਸਰਕਾਰ ਤੇ ਵਰ੍ਹੇ ਰਾਜਾ ਵੜਿੰਗ/ ਸਰਪੰਚ ਕਤਲ ਮਾਮਲੇ ਨੂੰ ਲੈ ਕੇ ਚੁੱਕੇ ਸਵਾਲ/ ਸਰਕਾਰ ’ਤੇ ਲਾਏ ਵੱਡੀ ਅਣਗਹਿਲੀ ਦੇ ਇਲਜ਼ਾਮ By admin - January 5, 2026 0 8 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਵੱਡੇ ਨਿਸ਼ਾਨੇ ਸਾਧੇ। ਸਰਪੰਚ ਕਤਲ ਮਾਮਲੇ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਦਾ ਬੂਰਾ ਹਾਲ ਐ ਜਦਕਿ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਐ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਵੱਡੀ ਘਟਨਾ ਵਾਪਰਦੀ ਐ ਤਾਂ ਪੁਲਿਸ ਦਾ ਸਾਰਾ ਜ਼ੋਰ ਪੋਸਟ ਮਾਰਟਮ ਕਰਵਾ ਕੇ ਛੇਤੀ ਸਸਕਾਰ ਕਰਵਾਉਣ ਤੇ ਲੱਗ ਜਾਂਦਾ ਐ। ਉਨ੍ਹਾਂ ਸਰਕਾਰ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ। ਨ੍ਹਾਂ ਕਿਹਾ ਕਿ ਹਾਲਾਤ ਐਨੇ ਜ਼ਿਆਦਾ ਖਰਾਬ ਹੋ ਗਏ ਨੇ ਕਿ ਅਪਰਾਧੀ ਬਿਨਾਂ ਮੂੰਹ ਢੱਕੇ ਵਿਆਹ ਸਮਾਗਮਾਂ ਅੰਦਰ ਦਾਖਲ ਹੋ ਕੇ ਖੂਨ ਖਰਾਬਾ ਕਰਨ ਲੱਗੇ ਨੇ। ਪਿਛਲੇ ਸਮੇਂ ਵਾਪਰੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਮੁਕਾ ਦਿੱਤਾ ਐ ਜਦਕਿ ਮੁੱਖ ਮੰਤਰੀ ਇਸ ਬਾਰੇ ਚੁੱਪ ਹਨ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਪ੍ਰੈੱਸ ਕਾਨਫਰੰਸ ਕਰ ਕੇ ਕਰਾਈਮ ਘਟਣ ਦੇ ਦਾਅਵੇ ਕਰੀ ਜਾਂਦਾ ਐ ਜਦਕਿ ਅਸਲੀਅਤ ਇਹ ਐ ਕਿ ਲੋਕ ਡਰਦੇ ਮਾਰੇ ਰਿਪੋਰਟ ਹੀ ਦਰਜ ਨਹੀਂ ਕਰਵਾਉਂਦੇ, ਜਿਸ ਦਾ ਹਵਾਲਾ ਦੇ ਕੇ ਪੁਲਿਸ ਆਪਣੀ ਪਿੱਠ ਥਪਥਪਾਉਣ ਲੱਗਦੀ ਐ। ਉਨ੍ਹਾਂ ਕਿਹਾ ਕਿ ਹਾਲਾਤ ਐਨੇ ਮਾੜੇ ਨੇ ਕਿ ਪੁਲਿਸ ਗਰਨੇਡ ਹਮਲੇ ਨੂੰ ਟਾਇਰ ਫਟਨਾ ਦੱਸਣ ਲੱਗਦੀ ਐ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਛੇਤੀ ਸਰੱਖਿਅਤ ਹੱਥਾਂ ਵਿਚ ਨਾ ਗਿਆ ਤਾਂ ਹਾਲਾਤ ਹੋਰ ਮਾੜੇ ਹੋ ਸਕਦੇ ਨੇ। ਉਨ੍ਹਾਂ ਬੰਦਾ ਮਾਰ ਕੇ ਦੱਸਣਾ ਇਕ ਟਰੇਡ ਹੋ ਗਿਆ ਐ। ਉਨ੍ਹਾਂ ਕਿਹਾ ਕਿ ਪਹਿਲਾਂ ਅਪਰਾਧੀ ਬੰਦਾ ਮਾਰ ਕੇ ਲੁਕਦੇ ਹੁੰਦੇ ਸੀ ਪਰ ਹੁਣ ਸ਼ਰੇਆਮ ਜ਼ਿੰਮੇਵਾਰੀ ਲੈਣ ਲੱਗੇ ਨੇ। ਉਨ੍ਹਾਂ ਸਰਕਾਰ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ।