ਪੰਜਾਬ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਵਿਧਾਇਕ ਨਿੱਝਰ/ ਦਿੱਤਾ ਸਪੱਸ਼ਟੀਕਰਨ/ ਸੰਵਿਧਾਨ ਮੁਤਾਬਕ ਅੰਮ੍ਰਿਤਧਾਰੀ ਹੋਣਗੇ ਸਾਰੇ ਮੈਂਬਰ By admin - January 5, 2026 0 13 Facebook Twitter Pinterest WhatsApp ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਆਪਣਾ ਸਪਸ਼ਟੀਕਰਨ ਪੇਸ਼ ਕਰਨ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਝਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਥਾ ਦੇ ਸੰਵਿਧਾਨ ਅਨੁਸਾਰ ਸਾਰੇ ਮੈਂਬਰਾਂ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ ਅਤੇ ਇਸ ਮਾਮਲੇ ’ਤੇ ਸੰਸਥਾ ਅਤੇ ਜਥੇਦਾਰ ਸਾਹਿਬ ਦੇ ਵਿਚਾਰਾਂ ਵਿੱਚ ਕੋਈ ਭੇਦਭਾਵ ਨਹੀਂ ਹੈ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਵੱਲੋਂ ਜਿਹੜੀ ਗੱਲ ਦੁਬਾਰਾ ਦੋਹਰਾਈ ਗਈ ਹੈ, ਉਹੀ ਚੀਫ ਖਾਲਸਾ ਦੀਵਾਨ ਦੀ ਸੋਚ ਵੀ ਹੈ। ਉਨ੍ਹਾਂ ਕਿਹਾ ਕਿ ਜੇ ਅੱਜ ਵੀ ਕਿਸੇ ਮੈਂਬਰ ਨੇ ਅੰਮ੍ਰਿਤ ਨਹੀਂ ਛਕਿਆ, ਤਾਂ ਉਸਨੂੰ ਪਿਆਰ ਨਾਲ ਗੁਰੂ ਦੇ ਕੋਲ ਲੈ ਕੇ ਆਉਣਾ ਚਾਹੀਦਾ ਹੈ, ਨਾ ਕਿ ਉਸਨੂੰ ਅਲੱਗ ਕੀਤਾ ਜਾਵੇ। ਉਹਨਾਂ ਜ਼ੋਰ ਦਿੱਤਾ ਕਿ ਅਕਾਲ ਤਖਤ ਸਾਹਿਬ ਪ੍ਰਤੀ ਸੰਸਥਾ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਇਸ ਮਸਲੇ ’ਤੇ ਕੋਈ ਦੋ ਰਾਏ ਨਹੀਂ ਹਨ। ਸਕੂਲਾਂ ਦੇ ਮਸਲੇ ’ਤੇ ਗੱਲ ਕਰਦਿਆਂ ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਸਰਹੱਦੀ ਖੇਤਰਾਂ ਵਿੱਚ ਸਕੂਲ ਖੋਲ੍ਹਣ ਬਾਰੇ ਵੀ ਵਿਚਾਰ-ਵਟਾਂਦਰਾ ਹੋਈ ਹੈ। ਉਹਨਾਂ ਕਿਹਾ ਕਿ ਹਾਲਾਂਕਿ ਬਾਰਡਰ ਖੇਤਰਾਂ ਵਿੱਚ ਪਹਿਲਾਂ ਹੀ ਕਈ ਸਕੂਲ ਮੌਜੂਦ ਹਨ, ਪਰ ਗੁਰਦਾਸਪੁਰ ਇਲਾਕੇ ਵਿੱਚ ਨਵਾਂ ਸਕੂਲ ਖੋਲ੍ਹਣ ਲਈ ਵੀ ਚਰਚਾ ਹੋਈ ਹੈ। ਬਟਾਲਾ ਦੇ ਆਖਰੀ ਛੋਰ ’ਤੇ ਖੋਲ੍ਹੇ ਗਏ ਸਕੂਲ ਦੀ ਤਰ੍ਹਾਂ, ਗੁਰਦਾਸਪੁਰ ਵਿੱਚ ਵੀ ਜਮੀਨ ਦੀ ਵਯਵਸਥਾ ਹੋਣ ’ਤੇ ਸਕੂਲ ਸ਼ੁਰੂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਅਟਾਰੀ ਵਿੱਚ ਮੌਜੂਦਾ ਸਕੂਲ ਨੂੰ ਵੱਡਾ ਕਰਨ ਲਈ ਛੇ ਏਕੜ ਜਮੀਨ ਦੀ ਯੋਜਨਾ ਹੈ ਅਤੇ ਸਾਰਾ ਕੰਮ ਸਰਕਾਰੀ ਪਰਮਿਸ਼ਨਾਂ ਨਾਲ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਵਾਂ ਸਕੂਲ ਖੋਲ੍ਹਣ ਦੀ ਤਿਆਰੀ ਚੱਲ ਰਹੀ ਹੈ। ਨਿੱਝਰ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਦਾ ਮਕਸਦ ਸਿੱਖਿਆ ਰਾਹੀਂ ਸੰਸਥਾ ਅਤੇ ਪੰਥ ਦਾ ਵਿਕਾਸ ਕਰਨਾ ਹੈ।