ਪੰਜਾਬ ਗੁਰਦਾਸਪੁਰ ’ਚ ਰੋਡਵੇਜ਼ ਵਰਕਰ ਯੂਨੀਅਨ ਦੀ ਮੀਟਿੰਗ/ ਮੁੜ ਤੋਂ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ/ ਜੇਲ੍ਹਾਂ ’ਚ ਬੰਦ ਸਾਥੀ ਰਿਹਾਅ ਕਰਨ ਦੀ ਕੀਤੀ ਮੰਗ By admin - January 5, 2026 0 4 Facebook Twitter Pinterest WhatsApp ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਵਰਕਰ ਯੂਨੀਅਨ ਵੱਲੋਂ ਸਾਥੀ ਵਰਕਰਾਂ ਦੀ ਬਹਾਲੀ ਅਤੇ ਜੇਲ੍ਹਾਂ ਅੰਦਰ ਬੰਦ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੁੜ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਐ। ਜਥੇਬੰਦੀਆਂ ਨੇ ਗੁਰਦਾਸਪੁਰ ਵਿਖੇ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤੈਅ ਕੀਤੀ ਐ, ਜਿਸ ਦੇ ਤਹਿਤ 6 ਜਨਵਰੀ ਨੂੰ ਸਾਰੇ ਡਿਪੂਆਂ ਤੇ ਦੋ ਘੰਟੇ ਲਈ ਕੰਮ ਠੱਪ ਕਰ ਕੇ ਰੈਲੀਆਂ ਕੀਤੀਆਂ ਜਾਣਗੀਆਂ। 9 ਜਨਵਰੀ ਨੂੰ ਸੰਘਰਸ਼ ਦੇ ਡੀਐਸਪੀ ਤੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀਆਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੀਆਂ। ਦੱਸਣਯੋਗ ਐ ਕਿ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਕੰਟੈਰੈਕਟ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਿੱਥੇ ਗਏ ਸੰਘਰਸ਼ ਦੌਰਾਨ ਵੱਖ-ਵੱਖ ਜਿਲਿਆਂ ਵਿੱਚ ਕੰਟਰੈਕਟ ਵਰਕਰਾਂ ਦੀਆਂ ਗਿਰਫਤਾਰੀਆਂ ਕੀਤੀਆਂ ਗਈਆਂ ਸਨ। 25 ਨਵੰਬਰ 2025 ਨੂੰ ਕੋਂਟਰੈਕਟ ਵਰਕਰ ਯੂਨੀਅਨ ਦੀ ਟਰਾਂਸਪੋਰਟ ਮੰਤਰੀ ,ਐਮਡੀ ਪੰਜਾਬ ਰੋਡਵੇਜ਼ ਅਤੇ ਡਾਇਰੈਕਟਰ ਪਨਬਸ ਨਾਲ ਮੀਟਿੰਗ ਤੋਂ ਬਾਅਦ ਇਹ ਵਾਅਦਾ ਯੂਨੀਅਨ ਨਾਲ ਕੀਤਾ ਗਿਆ ਸੀ ਕਿ ਸਾਰੇ ਕਂਟਰੈਕਟ ਵਰਕਰਸ ਨੂੰ ਰਿਹਾਅ ਕਰਨ ਦੇ ਨਾਲ ਨਾਲ ਬਹਾਲ ਵੀ ਕੀਤਾ ਜਾਏਗਾ ਪਰ ਕੁਝ ਸਸਪੈਂਡ ਕੀਤੇ ਗਏ ਵਰਕਰ ਨੂੰ ਹੀ ਬਹਾਲ ਕੀਤਾ ਗਿਆ ਸੀ ਜਦਕਿ ਪਟਿਆਲਾ ਵਿਖੇ ਗ੍ਰਿਫਤਾਰ ਵਰਕਰਾਂ ਦੀ ਜਮਾਨਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਬਹਾਲ ਨਹੀਂ ਕੀਤਾ ਗਿਆ ਜਦਕਿ ਸੰਗਰੂਰ ਜਿਲੇ ਵਿੱਚ ਕੁਝ ਵਰਕਰ ਅਜੇ ਵੀ ਜੇਲਾਂ ਵਿੱਚ ਬੰਦ ਹਨ। ਇਨ੍ਹਾਂ ਵਰਕਰਾਂ ਦੀ ਬਹਾਲੀ ਤੇ ਰਿਹਾਈ ਨੂੰ ਲੈ ਕੇ ਜਥੇਬੰਦੀਆਂ ਨੇ ਮੁੜ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਐ। https://knocknews.tv/wp-content/uploads/2026/01/3-2.mp4