ਅੰਮ੍ਰਿਤਸਰ ’ਚ ਵਿਆਹ ਸਮਾਗਮ ਦੌਰਾਨ ਮੌਜੂਦਾ ਸਰਪੰਚ ਦਾ ਕਤਲ/ ਆਪ ਨਾਲ ਸਬੰਧਤ ਸੀ ਸਰਪੰਚ ਜਰਮਲ ਸਿੰਘ

0
5

ਪੰਜਾਬ ਅੰਦਰ ਗੋਲੀਬਾਰੀ ਤੇ ਕਤਲ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਅਇਆ ਐ, ਜਿੱਥੇ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਗੋਲੀ ਮਾਰ ਕੇ ਮੌਤ ਤੇ ਘਾਟ ਉਤਾਰ ਦਿੱਤਾ ਗਿਆ ਐ।  ਜਾਣਕਾਰੀ ਮੁਤਾਬਕ ਸਰਪੰਚ ਜਰਮਲ ਸਿੰਘ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੈਰਿਜ ਪੈਲੇਸ ਵਿਚ ਮੌਜੂਦ ਸਨ, ਜਿੱਥੇ ਬਦਮਾਸ਼ਾਂ ਨੇ ਉਨ੍ਹਾਂ ਉਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਕੁੱਝ ਗੋਲੀਆਂ ਉਨ੍ਹਾਂ ਦੇ ਸਿਰ ਵਿਚ ਲੱਗੀਆਂ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।
ਮ੍ਰਿਤਕ ਸਰਪੰਚ ਜਰਮਲ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਵਲਟੋਹਾ ਪਿੰਡ ਦੇ ਰਹਿਣ ਵਾਲੇ ਸਨ ਅਤੇ ਮੌਜੂਦਾ ਸਰਪੰਚ ਸਨ। ਪੁਲਿਸ ਸੂਤਰਾਂ ਮੁਤਾਬਕ ਉਨ੍ਹਾਂ ‘ਤੇ ਪਹਿਲਾਂ ਵੀ 3 ਵਾਰ ਹਮਲਾ ਹੋ ਚੁੱਕਾ ਸੀ। ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ  ਪੈਲੇਸ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵਿਆਹ ਸਮਾਗਮ ਵਿੱਚ ਆਏ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਐ।
ਪੁਲਿਸ ਨੂੰ ਇਹ ਹਮਲਾ ਯੋਜਨਾਬੱਧ ਤਰੀਕੇ ਨਾਲ ਰੈਕੀ ਕਰਨ ਤੋਂ ਬਾਦ ਕੀਤਾ ਹੋਣ ਦਾ ਸ਼ੱਕ ਐ। ਪੁਲਿਸ ਵੱਲੋਂ ਮੈਰੇਜ ਪੈਲਿਸ ਤੋਂ ਇਲਾਵਾ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਸ਼ੁਰੂਆਤੀ ਖਬਰਾਂ ਮੁਤਾਬਕ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਘਟਨਾ ਤੋਂ ਬਾਅਦ ਇਲਾਕੇ ਭਰ ਅੰਦਰ ਦਹਿਸ਼ਤ ਦਾ ਮਾਹੌਲ ਐ। ਪੁਲਿਸ ਵੱਲੋਂ ਘਟਨਾ ਦੀ ਵੱਖ ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here