ਸ੍ਰੀ ਮੁਕਤਸਰ ਸਾਹਿਬ ਵਿਖੇ ਸਜਾਇਆ ਨਗਰ ਕੀਰਤਨ/ ਪਿੰਡ ਵੜਿੰਗ ਦੀ ਸੰਗਤ ਦਾ ਉਪਰਾਲਾ/ ਇਲਾਕੇ ਭਰ ਦੀਆਂ ਸੰਗਤਾਂ ਨੇ ਕੀਤੀ ਸ਼ਿਰਕਤ

0
7

 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਵਿਚ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿਚ ਇਲਾਕੇ ਭਰ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਾਗ ਲਿਆ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਵਿਖੇ ਗੁਰਦੁਆਰਾ ਸਾਹਿਬ ਦੀ ਕਮੇਟੀ ਤੋ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ। ਇਸ ਸਮੇਂ ਰਾਗੀ ਸਿੰਘਾਂ ਅਤੇ ਢਾਡੀਆ ਵੱਲੋਂ ਗੁਰੂ ਸਾਹਿਬ ਦੇ ਜੀਵਨ ਬਾਰੇ ਦੱਸਿਆ ਗਿਆ।
ਇਸ ਤੋਂ ਇਲਾਵਾ ਹਲਕਾ ਮਲੋਟ ਦੇ ਪਿੰਡ ਜੰਡ ਵਾਲਾ ਚੜਤ ਸਿੰਘ ਵਿਖੇ ਵੀ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਦਾ ਰਸਤੇ ਵਿਚ ਵੱਖ ਵੱਖ ਥਾਵਾਂ ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਫੁੱਲਾਂ ਨਾਲ ਸਜਾਏ ਟਰੈਕਟਰ-ਟਰਾਲੀਆਂ ਵਿਚ ਸੱਜੀ ਸੰਗਤ ਨੇ ਗੁਰੂ ਜੱਸ ਗਾਇਨ ਕੀਤਾ।
ਨਗਰ ਕੀਰਤਨ  ਦੌਰਾਨ ਗੱਤਰਾ ਪਾਰਟੀਆਂ ਨੇ ਗੱਤਕੇ ਦੇ ਜੋਹਰ ਦਿਖਾਏ। ਸੰਗਤਾਂ ਵੱਲੋਂ ਨਗਰ ਕੀਰਤਨ ਦੇ ਰਸਤਿਆਂ ਵਿਚ ਪਾਣੀ ਛਿੱੜਕ ਕੇ ਸਾਫ ਸਫਾਈ ਕੀਤੀ ਹੋਈ ਸੀ। ਰਸਤੇ ਵਿਚ ਸੰਗਤਾਂ ਵੱਲੋਂ ਚਾਹ ਪਾਣੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਨਗਰ ਕੀਰਤਨ ਦੌਰਾਨ ਪੂਰਾ ਇਲਾਕਾ ਗੁਰੂ ਦੇ ਪਿਆਰ ਵਿਚ ਰੰਗਿਆ ਦਿਖਾਈ ਦਿੱਤਾ ਅਤੇ ਸੰਗਤਾਂ ਨੇ ਸ਼ਰਧਾ ਨਾਲ ਨਗਰ ਕੀਰਤਨ ਵਿਚ ਸ਼ਿਰਕਤ ਕੀਤੀ।

LEAVE A REPLY

Please enter your comment!
Please enter your name here