ਪੰਜਾਬ ਖੰਨਾ ਪੁਲਿਸ ਵੱਲੋਂ ਵਾਹਨ ਚੋਰ ਗਰੋਹ ਕਾਬੂ/ 100 ਦੋਪਹੀਆਂ ਵਾਹਨਾਂ ਦੇ ਪੁਰਜੇ ਬਰਾਮਦ By admin - January 4, 2026 0 7 Facebook Twitter Pinterest WhatsApp ਖੰਨਾ ਪੁਲਿਸ ਨੇ ਬਾਈਕ, ਸਕੂਟੀ ਅਤੇ ਹੋਰ ਦੋਪਹੀਆ ਵਾਹਨਾਂ ਦੀ ਚੋਰੀ ਕਰਨ ਵਾਲੇ ਇੱਕ ਸਰਗਰਮ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਚੋਰੀ ਕੀਤੇ ਵਾਹਨਾਂ ਨੂੰ ਦੋਰਾਹਾ ਨਹਿਰ ਦੇ ਕਿਨਾਰੇ ਬਣੇ ਇੱਕ ਗੁਪਤ ਗੋਦਾਮ ਵਿੱਚ ਲੈ ਜਾ ਕੇ ਉਨ੍ਹਾਂ ਨੂੰ ਕੱਟਦਾ ਸੀ ਅਤੇ ਉਨ੍ਹਾਂ ਦੇ ਪੁਰਜ਼ੇ ਵੱਖ-ਵੱਖ ਥਾਵਾਂ ’ਤੇ ਵੇਚਦਾ ਸੀ। ਪੁਲਿਸ ਨੇ ਮੌਕੇ ਤੋਂ ਭਾਰੀ ਮਾਤਰਾ ਵਿੱਚ ਚੋਰੀ ਦਾ ਸਮਾਨ ਬਰਾਮਦ ਕੀਤਾ ਹੈ। ਡੀਐੱਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਸਿਟੀ ਥਾਣਾ ਖੰਨਾ ਦੇ ਐੱਸਐੱਚਓ ਸੰਦੀਪ ਕੁਮਾਰ ਨੂੰ ਸ਼ਹਿਰ ਵਿੱਚ ਵਧ ਰਹੀਆਂ ਵਾਹਨ ਚੋਰੀ ਦੀਆਂ ਵਾਰਦਾਤਾਂ ਪਿੱਛੇ ਇੱਕ ਸੰਗਠਿਤ ਗਿਰੋਹ ਦੇ ਸਰਗਰਮ ਹੋਣ ਦੀ ਪੱਕੀ ਜਾਣਕਾਰੀ ਮਿਲੀ ਸੀ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਿਸ ਨੇ ਬਿਲਾਂ ਵਾਲੀ ਛੱਪੜੀ ਅਤੇ ਖੰਨਾ ਨਿਵਾਸੀ ਅਵਤਾਰ ਸਿੰਘ ਤੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਪਹਿਲਾਂ ਇੱਕ ਚੋਰੀ ਦੀ ਮੋਟਰਸਾਈਕਲ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਪੂਰੇ ਨੈੱਟਵਰਕ ਦਾ ਖੁਲਾਸਾ ਹੋ ਗਿਆ। ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਦੋਰਾਹਾ ਨਿਹਰ ਦੇ ਕਿਨਾਰੇ ਇੱਕ ਗੋਦਾਮ ਬਣਾ ਰੱਖਿਆ ਸੀ। ਇੱਥੇ ਚੋਰੀ ਕੀਤੀਆਂ ਮੋਟਰਸਾਈਕਲਾਂ, ਸਕੂਟੀਆਂ ਅਤੇ ਹੋਰ ਦੋਪਹੀਆ ਵਾਹਨ ਲਿਆ ਕੇ ਉਨ੍ਹਾਂ ਨੂੰ ਕੱਟਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਪੁਰਜ਼ੇ ਵੱਖ-ਵੱਖ ਇਲਾਕਿਆਂ ਵਿੱਚ ਵੇਚੇ ਜਾਂਦੇ ਸਨ। ਪੁਲਿਸ ਨੇ ਗੋਦਾਮ ’ਤੇ ਛਾਪਾ ਮਾਰ ਕੇ ਕਰੀਬ 100 ਦੋਪਹੀਆ ਵਾਹਨਾਂ ਦੇ ਕੱਟੇ ਹੋਏ ਪੁਰਜ਼ੇ ਬਰਾਮਦ ਕੀਤੇ ਹਨ। ਇਹ ਵਾਹਨ ਖੰਨਾ, ਦੋਰਾਹਾ, ਪਾਇਲ, ਸਰਹਿੰਦ ਅਤੇ ਮਾਛੀਵਾੜਾ ਸਾਹਿਬ ਤੋਂ ਚੋਰੀ ਕੀਤੇ ਗਏ ਸਨ। https://knocknews.tv/wp-content/uploads/2026/01/4-7.mp4