ਪੰਜਾਬ ਫਰੀਦਕੋਟ ਦੇ ਲੋਕਾਂ ਦਾ ਕੂੜੇ ਨੂੰ ਲੈ ਕੇ ਪ੍ਰਦਰਸ਼ਨ/ ਕੂੜੇ ਵਾਲੀਆਂ ਟਰਾਲੀਆਂ ਰੋਕ ਕੇ ਕੀਤੀ ਨਾਅਰੇਬਾਜ਼ੀ/ ਕੂੜਾ ਰਾਹ ’ਚ ਸੁੱਟਣ ਤੇ ਅੱਗ ਲਗਾਉਣ ਦੇ ਲਾਏ ਇਲਜ਼ਾਮ By admin - January 4, 2026 0 7 Facebook Twitter Pinterest WhatsApp ਫਰੀਦਕੋਟ ਵਿਚ ਕੂੜੇ ਦੀ ਸਮੱਸਿਆ ਦੀ ਮੁੱਦਾ ਗਰਮਾ ਗਿਆ ਐ। ਲੋਕਾਂ ਨੇ ਨਗਰ ਕੌਂਸਲ ਦੀਆਂ ਕੂੜੇ ਵਾਲੀਆਂ ਟਰਾਲੀਆਂ ਘੇਰ ਕੇ ਪ੍ਰਦਰਸ਼ਨ ਕੀਤਾ। ਲੋਕਾਂ ਦਾ ਇਲਜਾਮ ਐ ਕਿ ਨਗਰ ਕੌਂਸਲ ਦੇ ਮੁਲਾਜਮਾਂ ਵੱਲੋਂ ਕੂੜਾ ਰਾਹ ਵਿਚ ਸੁੱਟ ਕੇ ਅੱਗ ਲਗਾ ਦਿੱਤੀ ਜਾਂਦੀ ਐ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਐ। ਲੋਕਾਂ ਨੇ ਮਸਲਾ ਹੱਲ ਨਾ ਹੋਣ ਤੇ ਕਾਨੂੰਨ ਹੱਥ ਵਿਚ ਲੈਣ ਦੀ ਚਿਤਾਵਨੀ ਦਿੱਤੀ ਐ। ਟਰਾਲੀਆਂ ਰੋਕਣ ਵਾਲੇ ਲੋਕਾਂ ਨੇ ਆਪਣਾ ਪੱਖ ਮੀਡੀਆ ਸਾਹਮਣੇ ਰਖਦਿਆਂ ਕਿਹਾ ਕੂੜੇ ਦੇ ਇਸ ਡੰਪ ਦੇ ਨੇੜੇ ਕਰੀਬ 250 ਦੇ ਕਰੀਬ ਘਰਾਂ ਦੀ ਆਬਾਦੀ ਹੈ। ਉਹਨਾਂ ਕਿਹਾ ਕਿ ਜਿਥੇ ਨਗਰ ਕੌਂਸਲ ਨੇ ਕੂੜੇ ਵਾਲਾ ਡੰਪ ਬਣਾਇਆ ਹੈ, ਟਰੈਕਟਰ ਟਰਾਲੀਆਂ ਵਾਲੇ ਉਥੇ ਕੂੜਾ ਨਹੀਂ ਸੁੱਟਦੇ ਸਗੋਂ ਆਸੇ ਪਾਸੇ ਕੂੜਾ ਸੁੱਟਦੇ ਹਨ ਅਤੇ ਕੂੜੇ ਨੂੰ ਅੱਗ ਲਗਾ ਦਿੰਦੇ ਹਨ ਜਿਸ ਕਾਰਨ ਇਥੇ 24 ਘੰਟੇ ਅੱਗ ਧੂਖਦੀ ਰਹਿੰਦੀ ਹੈ ਜਿਸ ਤੋਂ ਉਤਪੰਨ ਹੋਣ ਵਾਲਾ ਧੂੰਆਂ ਜਿੱਥੇ ਆਸ ਪਾਸ ਰਹਿਣ ਵਾਲੇ ਲੋਕਾਂ ਲਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਉਥੇ ਹੀ ਕੋਟਕਪੂਰਾ ਰੋਡ ਤੋਂ ਲੰਘਣ ਵਾਲੇ ਲੋਕਾਂ ਦੇ ਲਈ ਹਾਦਸਿਆਂ ਦਾ ਵੀ ਸਬੱਬ ਬਣ ਰਿਹਾ। ਲੋਕਾਂ ਨੇ ਕਿਹਾ ਕਿ ਕੂੜਾ ਸੇਮ ਨਾਲੇ ਅੰਦਰ ਵੀ ਸੁੱਟਿਆ ਜਾ ਰਿਹਾ ਅਤੇ ਇਥੋਂ ਲੋਕਾਂ ਦੇ ਖੇਤਾਂ ਨੂੰ ਜਾਣ ਵਾਲੇ ਰਾਸਤੇ ਵੀ ਕੂੜਾਂ ਸੁੱਟ ਕੇ ਬਲੌਕ ਕੀਤੇ ਪਏ ਹਨ। ਲੋਕਾਂ ਨੇ ਕਿਹਾ ਕਿ ਇਥੇ ਕੂੜੇ ਦੇ ਨਾਲ ਨਾਲ ਮੀਟ ਸ਼ਾਪ ਵਾਲੇ ਵੀ ਆਪਣੀਆਂ ਦੁਕਾਂਨਾਂ ਦਾ ਮੀਟ ਮਾਸ ਅਤੇ ਹੋਰ ਰਹਿੰਦ ਖੂੰਹਦ ਇਥੇ ਸੁੱਟ ਦਿੰਦੇ ਹਨ ਜਿਸ ਕਾਰਨ ਇਥੇ ਹਰ ਵਕਤ ਗੰਦੀ ਬਦਬੂ ਫੈਲਦੀ ਹੈ। ਲੋਕਾਂ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵਾਰ ਵਾਰ ਕਹੇ ਜਾਣ ਦੇ ਬਾਵਜੂਦ ਵੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਗਲਬਾਤ ਰਾਹੀਂ ਨਾ ਕੀਤਾ ਤਾਂ ਅਸੀਂ ਧਰਨਾ ਵੀ ਲਗਾਵਗੇ ਅਤੇ ਜੇਕਰ ਜ਼ਰੂਰਤ ਪਈ ਤਾਂ ਡਾਂਗ ਸੋਟਾ ਵੀ ਵਰਤਾਂਗੇ। ਇਸ ਪੂਰੇ ਮਾਮਲੇ ਦਾ ਪਤਾ ਚਲਦੇ ਹੀ ਨਗਰ ਕੌਂਸਲ ਫਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਨਿੰਦਾ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਸਮੱਸਿਆ ਦੇ ਹੱਲ ਲਈ ਯਤਨ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਨਗਰ ਕੌਂਸਲ ਫਰੀਦਕੋਟ ਕੋਲ ਜੋ ਕੂੜਾ ਡੰਪ ਹੈ ਉਥੇ ਹੀ ਕੂੜਾ ਸੁੱਟਿਆ ਜਾ ਰਿਹਾ ਹੈ, ਕਈ ਵਾਰ ਕਾਹਲੀ ਵਿਚ ਕੋਈ ਟਰੈਕਟਰ ਟਰਾਲੀ ਵਾਲਾ ਰਸਤੇ ਵਿਚ ਕੂੜਾ ਲਾਹ ਦਿੰਦਾ ਹੈ ਇਹ ਉਸ ਦੀ ਗਲਤੀ ਹੈ। ਉਹਨਾਂ ਕਿਹਾ ਕਿ ਇਹ ਸਮੱਸਿਆ ਅੱਜ ਦੀ ਨਹੀਂ ਕਾਫੀ ਪੁਰਾਣੀ ਹੈ ਅਤੇ ਇਸ ਹੱਲ ਲਈ ਯਤਨ ਕੀਤੇ ਜਾ ਰਹੇ ਹਨ। https://knocknews.tv/wp-content/uploads/2026/01/4-8.mp4