ਪੰਜਾਬ ਅੰਮ੍ਰਿਤਸਰ ਵਾਸੀ ਫੌਜੀ ਜਵਾਨ ਜੰਮੂ ਕਸ਼ਮੀਰ ’ਚ ਸ਼ਹੀਦ/ ਰਾਮਦਾਸ ਦਾ ਰਹਿਣ ਵਾਲਾ ਐ ਸ਼ਹੀਦ ਪ੍ਰਗਟ ਸਿੰਘ/ ਹਵਾਈ ਜਹਾਜ਼ ਰਾਹੀਂ ਲਿਆਂਦੀ ਜਾ ਰਹੀ ਮ੍ਰਿਤਕ ਦੇਹ By admin - January 4, 2026 0 8 Facebook Twitter Pinterest WhatsApp ਅੰਮ੍ਰਿਤਸਰ ਨਾਲ ਸਬੰਧਤ ਫੌਜੀ ਜਵਾਨ ਨੇ ਜੰਮੂ ਕਸ਼ਮਰ ਅੰਦਰ ਸ਼ਹੀਦੀ ਜਾਮ ਪੀਤਾ ਐ। ਖਬਰਾਂ ਮੁਤਾਬਕ ਜ਼ਿਲ੍ਹੇ ਦੇ ਰਾਮਦਾਸ ਦੇ ਵਸਨੀਕ ਨਾਇਬ ਸੂਬੇਦਾਰ ਪ੍ਰਗਟ ਸਿੰਘ (31) ਜੰਮੂ-ਕਸ਼ਮੀਰ ਵਿਖੇ ਤੈਨਾਤ ਸੀ, ਜਿੱਥੇ ਉਨ੍ਹਾਂ ਦੀ ਸ਼ਹੀਦੀ ਹੋਈ ਐ। ਸ਼ਹੀਦ ਦੀ ਮ੍ਰਿਤਕ ਦੇਹ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਲਿਆਂਦੀ ਜਾ ਰਹੀ ਐ, ਜਿੱਥੋਂ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਰਾਮਦਾਸ ਲਿਜਾਇਆ ਜਾਵੇਗਾ। ਫੌਜੀ ਜਵਾਨ ਦਾ ਅੰਤਮ ਸਸਕਾਰ ਭਲਕੇ ਹੋਣ ਦੀ ਸੰਭਾਵਨਾ ਐ। ਖਬਰਾਂ ਮੁਤਾਬਕ ਨਾਇਬ ਸੂਬੇਦਾਰ ਪ੍ਰਗਟ ਸਿੰਘ ਨੇ 23 ਦਸੰਬਰ, 2015 ਨੂੰ ਭਾਰਤੀ ਫੌਜ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਪ੍ਰਣ ਲਿਆ। ਪਿਛਲੇ ਨੌਂ ਸਾਲਾਂ ਤੋਂ, ਉਹ ਲਗਾਤਾਰ ਚੁਣੌਤੀਪੂਰਨ ਇਲਾਕਿਆਂ ਵਿੱਚ ਤਾਇਨਾਤ ਰਹੇ ਹਨ, ਦੇਸ਼ ਦੀ ਸੁਰੱਖਿਆ ਵਿੱਚ ਯੋਗਦਾਨ ਪਾ ਰਹੇ ਹਨ। ਉਹ ਇਸ ਸਮੇਂ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਤਾਇਨਾਤ ਸੀ। ਉਹ ਭਾਰਤੀ ਫੌਜ ਦੀ 19ਵੀਂ ਰਾਸ਼ਟਰੀ ਰਾਈਫਲਜ਼ ਯੂਨਿਟ ਵਿੱਚ ਸੇਵਾ ਨਿਭਾ ਰਿਹਾ ਸੀ। ਪ੍ਰਗਟ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਉਨ੍ਹਾਂ ਦੇ ਜੱਦੀ ਪਿੰਡ ਰਾਮਦਾਸ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਐ। ਸ਼ਹੀਦ ਪ੍ਰਗਟ ਸਿੰਘ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਏ ਹਨ।