ਤਰਨ ਤਾਰਨ ’ਚ ਕਿਸਾਨਾਂ ਦਾ ਧਰਨਾ ਚੌਥੇ ਦਿਨ ਜਾਰੀ/ ਕੜਾਕੇ ਦੀ ਠੰਢ ’ਚ ਵਾਹਿਗੁਰੂ ਜਾਪ ਕਰ ਰਹੇ ਕਿਸਾਨ

0
7

ਤਰਨ ਤਾਰਨ ਦੇ ਕਸਬਾ ਹਰੀਕੇ ਹੈੱਡ ਉਪਰ ਹੜ੍ਹ ਪੀੜਤ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਐ। ਕੜਾਕੇ ਦੇ ਠੰਡ ਦੇ ਬਾਵਜੂਦ ਕਿਸਾਨ ਧਰਨੇ ਤੇ ਡੱਟੇ ਹੋਏ ਨੇ, ਜਿਸ ਦੇ ਚਲਦਿਆਂ ਇਹ ਧਰਨਾ ਚੌਥੇ ਦਿਨ ਵਿਚ ਦਾਖਲ ਹੋ ਗਿਆ ਐ। ਕਿਸਾਨਾਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਉਹ ਕੜਾਕੇ ਦੀ ਠੰਡ ਵਿੱਚ ਦਰਿਆ ਉੱਪਰ ਬਣੇ ਬ੍ਰਿਜ ਉੱਪਰ ਬੈਠ ਕੇ ਤੜਕੇ ਚਾਰ ਵਜੇ ਤੋਂ ਲੈ ਕੇ ਹੁਣ ਤੱਕ ਵਾਹਿਗੁਰੂ ਦਾ ਜਾਪ ਕਰ ਰਹੇ ਹਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਹੜ੍ਹ ਪੇੜਤ ਕਿਸਾਨਾਂ ਦੇ ਹੌਸਲਿਆਂ ਨੂੰ ਉਹ ਸਲਾਮ ਕਰਦੇ ਹਨ ਅਤੇ ਉੱਥੇ ਹੀ ਪੰਜਾਬ ਸਰਕਾਰ ਦੀ ਨਲਾਇਕੀ ਨੂੰ ਵੀ ਕੋਸਦੇ ਹਨ ਕਿ ਜਿੰਨਾਂ ਵੱਲੋਂ ਇਹਨਾਂ ਹੜ ਪੀੜਤ ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ। ਉਹਨਾਂ ਕਿਹਾ ਕਿ ਹੜ ਪੀੜਤ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਜ਼ੁਰਗ ਵਿਵਸਥਾ ਵਿੱਚ ਵੀ ਦਰਿਆ ਦੇ ਉੱਪਰ ਡੱਟ ਕੇ ਜੁੜੇ ਹੋਏ ਹਨ ਅਤੇ ਵਾਹਿਗੁਰੂ ਦਾ ਜਾਪ ਕਰ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਇਸ ਤੋਂ ਵੀ ਤਿੱਖਾ ਕੀਤਾ ਜਾਵੇਗਾ।
ਦੱਸਣਯੋਗ ਐ ਕਿ ਇਹ ਧਰਨਾ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਹੈ ਅਤੇ ਅੱਜ ਇਹ ਚੌਥੇ ਦਿਨ ਵਿਚ ਦਾਖਲ ਹੋ ਗਿਆ ਐ। ਧਰਨਾਕਾਰੀ ਕਿਸਾਨਾਂ ਦਾ ਕਹਿਣਾ ਐ ਕਿ “ਦਰਿਆ ਦੀ ਮਾਰ ਹੇਠ ਆਉਣ ਕਾਰਨ ਉਹਨਾਂ ਦੀਆਂ ਜ਼ਮੀਨਾਂ ਰੁੜ੍ਹ ਗਈਆਂ ਅਤੇ ਫਸਲਾਂ ਬਰਬਾਦ ਹੋ ਗਈਆਂ। ਇੱਥੋਂ ਤੱਕ ਕਿ ਉਹਨਾਂ ਦੇ ਘਰ ਵੀ ਰੁੜ ਗਏ ਅਤੇ ਜੋ ਖੇਤਾਂ ਦੀਆਂ ਮੋਟਰਾਂ ਸਨ, ਉਹ ਵੀ ਰੁੜ ਗਈਆਂ। ਉਹਨਾਂ ਕੋਲ ਹੁਣ ਕੁਝ ਵੀ ਨਹੀਂ ਬਚਿਆ ਪਰ ਸਰਕਾਰ ਨੇ ਅਜੇ ਤੱਕ ਉਹਨਾਂ ਨੂੰ ਬਣਦਾ ਹੱਕ ਨਹੀਂ ਦਿੱਤਾ।”
ਕਿਸਾਨਾਂ ਦਾ ਕਹਿਣਾ ਕਿ “ਹੜ੍ਹ ਕਾਰਨ ਪਰਿਵਾਰ ਦੇ ਹੁਣ ਇਥੋਂ ਤੱਕ ਹਲਾਤ ਹੋ ਗਏ ਹਨ ਕਿ ਜੋ ਉਹਨਾਂ ਦੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਹਨ, ਉਹਨਾਂ ਦੀਆਂ ਫੀਸਾਂ ਤੱਕ ਨਹੀਂ ਦੇ ਪਾ ਰਹੇ ਹਾਂ, ਜਿਸ ਕਾਰਨ ਬੱਚਿਆਂ ਨੂੰ ਸਕੂਲਾਂ ਤੋਂ ਬਾਹਰ ਕੱਢ ਦਿੰਦ ਹਨ।  ਧਰਨੇ ਵਿਚ ਆਪਣੇ ਬਜ਼ੁਰਗਾਂ ਨਾਲ ਬੈਠੇ ਬੱਚਿਆਂ ਦਾ ਕਹਿਣਾ ਹੈ ਕਿ “ਹੜ੍ਹ ਕਾਰਨ ਸਾਡੀ ਸਾਰੀ ਜ਼ਮੀਨ ਰੁੜ੍ਹ ਗਈ ਤੇ ਕਾਫ਼ੀ ਨੁਕਸਾਨ ਹੋ ਗਿਆ। ਹੜ੍ਹ ਕਾਰਨ ਬਰਬਾਦੀ ਇੰਨੀ ਹੋਈ ਕਿ ਕੋਲ ਪੈਸਾ ਕੋਈ ਵੀ ਨਹੀਂ ਬਚਿਆ। ਸਕੂਲਾਂ ਵਾਲੇ ਸਾਡੇ ਤੋਂ ਫੀਸ ਮੰਗਦੇ ਹਨ ਕਿਉਂਕਿ ਹੜ੍ਹ ਦੇ ਨੁਕਸਾਨ ਕਾਰਨ ਫੀਸ ਪਰਿਵਾਰ ਨਹੀਂ ਭਰ ਸਕਦਾ। ਇਸ ਕਰਕੇ ਹੀ ਸਾਨੂੰ ਸਕੂਲਾਂ ਤੋਂ ਬਾਹਰ ਕੱਢ ਦਿੰਦੇ ਹਨ। ਇਸ ਲਈ ਸਰਕਾਰ ਤੋਂ ਅਪੀਲ ਹੈ ਕਿ ਸਾਡਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਨੁਕਸਾਨ ਦੀ ਜਿਥੇ ਭਰਪਾਈ ਹੋ ਸਕੇ ਤਾਂ ਉਥੇ ਹੀ ਅਸੀਂ ਆਪਣੀ ਪੜ੍ਹਾਈ ਵੀ ਪੂਰੀ ਕਰ ਸਕੀਏ।”
ਪੀੜਤ ਕਿਸਾਨਾਂ ਦੇ ਹੱਕ ਵਿਚ ਨਿਤਰੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਤੁਰੰਤ ਹੜ੍ਹ ਪੀੜਤ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਧਰਨੇ ‘ਤੇ ਬੈਠੇ ਇਹਨਾਂ ਕਿਸਾਨਾਂ ਨਾਲ ਬੈਠ ਕੇ ਗੱਲ ਕਰਕੇ ਇਹਨਾਂ ਦਾ ਜਲਦੀ ਮਸਲਾ ਹੱਲ ਕਰਨਾ ਚਾਹੀਦਾ ਹੈ। ਧਰਨਾਕਾਰੀਆਂ ਨੇ ਚਿਤਾਵਨੀ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਹੱਕ ਨਹੀਂ ਮਿਲਦੇ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।

LEAVE A REPLY

Please enter your comment!
Please enter your name here