ਫਿਰੋਜ਼ਪੁਰ ’ਚ ਦੋ ਕਾਰਾਂ ਵਿਚਾਲੇ ਸਿੱਧੀ ਟੱਕਰ/ ਖਤਾਨਾਂ ’ਚ ਡਿੱਗੀ ਨਹੀਂ ਕਾਰ, ਸਵਾਰਾਂ ਦਾ ਬਚਾਅ

0
7

ਫਿਰੋਜ਼ਪੁਰ- ਫਾਜਿਲਕਾ ਰੋਡ ਸਥਿਤ ਕਨਾਲ ਕਲੋਨੀ-ਲੇਲੀ ਵਾਲਾ ਦੇ ਨਜ਼ਦੀਕ ਦੋ ਕਾਰਾਂ ਵਿਚਕਾਰ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਕ ਪਰਿਵਾਰ ਜਿਸਨੇ ਨਵੀਂ ਗੱਡੀ ਕਢਾ ਕੇ ਲਿਆਂਦੀ ਸੀ ਕਿ ਰਸਤੇ ਵਿਚ ਕਰੇਟਾ ਅਤੇ ਸਵਿਫਟ ਕਾਰ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਟੱਕਰ ਐਨੀ ਜਬਰਦਸਤ ਸੀ ਕਿ ਹਾਦਸੇ ਤੋਂ ਬਾਅਦ ਨਵੀਂ ਕਰੇਟਾ ਕਾਰ ਖੱਡਿਆਂ ਵਿੱਚ ਜਾ ਡਿੱਗੀ ਤੇ ਦੂਸਰੀ ਕਾਰ ਵੀ ਕਾਫੀ ਨੁਕਸਾਨੀ ਗਈ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਭਾਵੇਂ ਦੋਵਾਂ ਕਾਰਾਂ ਦਾ ਕਾਫੀ ਨੁਕਸਾਨ ਹੋਇਆ ਐ ਪਰ ਕਾਰਾਂ ਵਿਚ ਸਵਾਰ ਲੋਕਾਂ ਦਾ ਬਚਾਅ ਰਿਹਾ ਐ। ਹਾਦਸੇ ਤੋਂ ਬਾਅਦ ਸੜਕ ਤੇ ਆਵਾਜਾਈ ਪ੍ਰਭਾਵਿਤ ਹੋਈ, ਜਿਸ ਨੂੰ ਹਾਦਸਾ ਗ੍ਰਸਤ ਵਾਹਨ ਪਾਸੇ ਕਰ ਕੇ ਚਾਲੂ ਕਰਵਾਇਆ ਗਿਆ।

LEAVE A REPLY

Please enter your comment!
Please enter your name here