ਪੰਜਾਬ ਫਰੀਦਕੋਟ ’ਚ ਲੱਖਾਂ ਰੁਪਏ ਦੀ ਸਾਈਬਰ ਠੱਗੀ/ ਦੋ ਵਿਅਕਤੀਆਂ ਦੇ ਖਾਤਿਆਂ ਚੋਂ ਉਡਾਏ 33 ਲੱਖ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭੀ By admin - January 3, 2026 0 8 Facebook Twitter Pinterest WhatsApp ਫਰੀਦਕੋਟ ਜਿਲ੍ਹੇ ਦੇ ਕੋਟਕਪੂਰਾ ਇਲਾਕੇ ਵਿਚ ਸਾਈਬਰ ਠੱਗਾਂ ਨੇ ਦੋ ਜਣਿਆਂ ਨਾਲ 33 ਲੱਖ ਰੁਪਏ ਦੀ ਠੱਗੀ ਮਾਰੀ ਐ। ਪਹਿਲੇ ਮਾਮਲੇ ਵਿੱਚ ਕੋਟਕਪੁਰਾ ਨਿਵਾਸੀ ਸੋਮਨਾਥ ਗਰਗ ਨੂੰ ਨੈੱਟ ਬੈਂਕਿੰਗ ਦਾ ਪਾਸਵਰਡ ਅਪਡੇਟ ਕਰਨ ਦੇ ਨਾਂ ‘ਤੇ ਅਣਅਪਛਾਤੇ ਵਿਅਕਤੀਆਂ ਵੱਲੋਂ ਝਾਂਸੇ ਵਿੱਚ ਲਿਆ ਗਿਆ। ਠੱਗਾਂ ਨੇ ਉਸ ਤੋਂ ਬੈਂਕ ਖਾਤੇ ਦੀ ਜਾਣਕਾਰੀ ਹਾਸਲ ਕਰ ਕੇ ਉਸਦੇ ਖਾਤੇ ਵਿੱਚੋਂ 16 ਲੱਖ ਰੁਪਏ ਕਢਵਾ ਲਏ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਾਈਬਰ ਕ੍ਰਾਈਮ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਮਾਮਲੇ ਵਿੱਚ ਕੋਟਕਪੂਰਾ ਨੇੜੇ ਪਿੰਡ ਵਾੜਾ ਦਰਾਕਾ ਦੇ ਰਹਿਣ ਵਾਲੇ ਕੋਆਪਰੇਟਿਵ ਸੋਸਾਇਟੀ ਦੇ ਸੇਵਾ ਮੁਕਤ ਸੈਕਟਰੀ ਅਮਰਜੀਤ ਸਿੰਘ ਨਾਲ 17 ਲੱਖ ਰੁਪਏ ਦੀ ਠੱਗੀ ਕੀਤੀ ਗਈ। ਠੱਗ ਨੇ ਫੋਨ ਕਰਕੇ ਅਮਰਜੀਤ ਸਿੰਘ ਨੂੰ ਦੱਸਿਆ ਕਿ ਉਸਦੇ ਨਾਂ ‘ਤੇ ਕੇਨਰਾ ਬੈਂਕ ਮੁੰਬਈ ਵਿੱਚ ਖਾਤਾ ਖੁੱਲਿਆ ਹੋਇਆ ਹੈ, ਜਿਸ ਵਿੱਚ ਮਨੀ ਲਾਟਰੀ ਰਾਹੀਂ 6 ਕਰੋੜ 80 ਲੱਖ ਰੁਪਏ ਆਏ ਹਨ। ਇਸ ਦੌਰਾਨ ਉਸਨੂੰ ਡਿਜੀਟਲ ਅਰੈਸਟ ਕਰਨ ਦਾ ਝਾਂਸਾ ਦਿੱਤਾ ਗਿਆ ਅਤੇ ਖਾਤੇ ਦੀ ਜਾਣਕਾਰੀ ਲੈ ਲਈ ਗਈ ਅਤੇ 17 ਲੱਖ ਰੁਪਏ ਕਢਵਾ ਲਏ ਗਏ। ਪੁਲਿਸ ਨੇ ਦੋਵੇਂ ਮਾਮਲਿਆਂ ਵਿਚ ਜਾਂਚ ਸ਼ੁਰੂ ਕਰ ਦਿੱਤੀ ਐ।