ਪੰਜਾਬ ਫਰੀਦਕੋਟ ’ਚ ਫੰਡਾਂ ਨੂੰ ਲੈ ਕੇ ਕਾਂਗਰਸ ਤੇ ਆਪ ਵਿਚਾਲੇ ਠਣੀ/ ਆਪ ਆਗੂ ਨੇ ਸਵੀਕਾਰ ਕੀਤਾ ਸਾਬਕਾ ਵਿਧਾਇਕ ਦਾ ਚੈਲੰਜ਼/ ਮੀਡੀਆ ਸਾਹਮਣੇ ਖੁੱਲ੍ਹੀ ਬਹਿਸ਼ ਦਾ ਦਿੱਤਾ ਸੱਦਾ By admin - January 3, 2026 0 5 Facebook Twitter Pinterest WhatsApp ਫਰੀਦਕੋਟ ਨਗਰ ਕੌਂਸਲ ਦੇ ਫੰਡਾਂ ਨੂੰ ਲੈ ਕੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਤੇ ਆਪ ਆਗੂ ਅਰਸ਼ ਸੱਚਰ ਆਹਮੋ ਸਾਹਮਣੇ ਆ ਗਏ ਨੇ। ਆਪ ਆਗੂ ਅਰਸ਼ ਸੱਚਰ ਨੇ ਸਾਬਕਾ ਵਿਧਾਇਕ ਢਿੱਲੋਂ ਦੇ ਸਰਕਾਰ ਵੱਲੋਂ ਨਗਰ ਕੌਂਸਲ ਨੂੰ ਫੰਡ ਨਾ ਦੇਣ ਬਾਰੇ ਕੀਤੇ ਦਾਅਵੇ ਦਾ ਚੈਲੰਜ ਸਵੀਕਾਰ ਕਰ ਲਿਆ ਐ। ਆਪ ਆਗੂ ਨੇ ਸਾਬਕਾ ਵਿਧਾਇਕ ਦੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੇ ਮਹਿਕਮਿਆਂ ਦੀਆਂ 15 ਸਾਲਾਂ ਦੀਆਂ ਆਰਟੀਆਈ ਰਾਹੀਂ ਜਾਣਕਾਰੀ ਮੰਗ ਲਈ ਐ। ਉਨ੍ਹਾਂ ਕਿਹਾ ਕਿ ਉਹ ਕਾਂਗਰਸੀ ਆਗੂਆਂ ਦੇ ਦੋਸ਼ਾਂ ਦਾ ਸਬੂਤਾਂ ਤਹਿਤ ਜਵਾਬ ਦੇਣਗੇ। ਦੱਸਣਯੋਗ ਐ ਕਿ ਪਿਛਲੇ ਦਿਨੀਂ ਨਗਰ ਕੌਂਸਲ ਦੇ ਫੰਡਾਂ ਨੂੰ ਲੈ ਕੇ ਪਏ ਵੱਡੇ ਰੇੜਕੇ ਤੋਂ ਬਾਅਦ ਸ਼ਹਿਰ ਦੀ ਸਫਾਈ ਦਾ ਕੰਮ ਬੰਦ ਹੋ ਚੁੱਕਾ ਸੀ ਅਤੇ ਸ਼ਹਿਰ ਅੰਦਰ ਕੁੜੇ ਦੇ ਡੰਪਾਂ ਤੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਚ ਤੇਲ ਪਵਾਉਣ ਜੋਗੇ ਵੀ ਪੈਸੇ ਕਮੇਟੀ ਕੋਲ ਨਹੀਂ ਬਚੇ ਸਨ, ਜਿਸ ਤੋਂ ਅੱਕ ਕੇ ਨਗਰ ਕੌਂਸਲ ਦੇ ਪ੍ਰਧਾਨ ਨੇ ਵੀ ਹੱਥ ਖੜੇ ਕਰ ਦਿੱਤੇ ਸਨ ਜਿਸ ਤੋਂ ਬਾਅਦ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਦੋਸ਼ ਲਗਾਏ ਕੇ ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟ ਦੀ ਨਗਰ ਕੌਂਸਲ ਨੂੰ ਇੱਕ ਪੈਸਾ ਵੀ ਇਨ੍ਹਾਂ ਚਾਰ ਸਾਲਾਂ ਚ ਫੰਡ ਵੱਜੋਂ ਨਹੀਂ ਦਿੱਤਾ ਗਿਆ ਜਿਸ ਲਈ ਉਨ੍ਹਾਂ ਆਪ ਆਗੂਆਂ ਨੂੰ ਖੁਲਾ ਚੈਲੰਜ਼ ਕੀਤਾ ਸੀ ਕਿ ਇਸ ਨੂੰ ਲੈ ਕੇ ਕੋਈ ਵੀ ਡੀਬੇਟ ਕਰ ਸਕਦਾ ਹੈ। ਜੇਕਰ ਆਪ ਸਰਕਾਰ ਵੱਲੋਂ ਕੋਈ ਪੈਸਾ ਨਗਰ ਕੌਂਸਲ ਨੂੰ ਦਿੱਤਾ ਹੋਵੇ ਉਲਟਾ ਕਾਂਗਰਸ ਮੌਕੇ ਕਰੀਬ 10 ਕਰੋੜ ਦੀਆਂ ਜਮ੍ਹਾਂ ਐੱਫ ਡੀ ਵੀ ਨਗਰ ਕੌਂਸਲ ਵੱਲੋਂ ਖਤਮ ਕਰ ਦਿੱਤੀ ਗਈ ਏ। ਹੁਣ ਉਨ੍ਹਾਂ ਦੇ ਇਸ ਚੈਲੰਜ਼ ਨੂੰ ਆਪ ਆਗੂ ਅਰਸ਼ ਸੱਚਰ ਨੇ ਸਵੀਕਾਰ ਕਰਦੇ ਕਿਹਾ ਕਿ ਉਨ੍ਹਾਂ ਵੱਲੋ ਪਿਛਲੇ 14 ਸਾਲਾਂ ਚ ਕਾਂਗਰਸ,ਅਕਾਲੀ ਅਤੇ ਉਨ੍ਹਾਂ ਦੀ ਆਪਣੀ ਸਰਕਾਰ ਮੌੱਕੇ ਹੋਏ ਵਿਕਾਸ ਕੰਮਾਂ ਦੀ 7 ਮਹਿਕਮਿਆ ਤੋਂ ਆਰ ਟੀ ਆਈ ਜ਼ਰੀਏ ਜਾਣਕਾਰੀ ਮੰਗੀ ਹੈ ਅਤੇ ਜਦੋਂ ਵੀ ਇਹ ਜਾਣਕਾਰੀ ਉਨ੍ਹਾਂ ਨੂੰ ਮੁਹਈਆ ਹੁੰਦੀ ਹੈ ਉਹ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਚੈਲੰਜ਼ ਨੂੰ ਸਵੀਕਾਰ ਕਰ ਉਨ੍ਹਾਂ ਦੇ ਹਰ ਸਵਾਲ ਦਾ ਖੁਲ੍ਹੇ ਚ ਜਵਾਬ ਦੇਣਗੇ ਨਾਲ ਹੀ ਲੋਕਾਂ ਤੱਕ ਵੀ ਜਾਣਕਾਰੀ ਪਹੁੰਚਉਣ ਦੀ ਕੋਸ਼ਿਸ਼ ਕਰਨਗੇ ਕਿ ਪਿਛਲੀਆਂ ਸਰਕਾਰਾਂ ਅਤੇ ਸਾਡੀ ਸਰਕਾਰ ਸਮੇ ਕਿੰਨਾ ਵਿਕਾਸ ਹੋਇਆ ਕਿੰਨਾ ਫੰਡ ਸੂਬਾ ਸਰਕਾਰ ਅਤੇ ਕਿੰਨਾਂ ਫੰਡ ਕੇਂਦਰ ਸਰਕਾਰ ਵੱਲੋਂ ਆਇਆ ਉਹ ਹਰ ਇਕ ਪਹਿਲੂ ਜਨਤਾ ਸਾਹਮਣੇ ਰੱਖਣਗੇ।