ਪੰਜਾਬ ਜਲੰਧਰ ’ਚ ਤੇਲ ਟੈਂਕਰ ਤੇ ਕਾਰ ਵਿਚਾਲੇ ਟੱਕਰ/ ਕਾਰ ਦਾ ਨੁਕਸਾਨ, ਡਰਾਈਵਰ ਦਾ ਬਚਾਅ By admin - January 3, 2026 0 8 Facebook Twitter Pinterest WhatsApp ਜਲੰਧਰ ਦੇ ਪੀਏਪੀ ਚੌਂਕ ਵਿਖੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਇਕ ਸਵਿੱਫਟ ਕਾਰ ਤੇ ਤੇਲ ਟੈਂਕਰ ਵਿਚਾਲੇ ਟੱਕਰ ਹੋ ਗਈ। ਹਾਦਸੇ ਵਿਚ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਜਦਕਿ ਡਰਾਈਵਰ ਦਾ ਬਚਾਅ ਹੋ ਗਿਆ। ਹਾਦਸੇ ਤੋਂ ਬਾਅਦ ਦੋਵੇਂ ਵਾਹਨਾਂ ਦੇ ਡਰਾਈਵਰਾਂ ਵਿਚਾਲੇ ਤਿੱਖੀ ਬਹਿਸ਼ ਹੋ ਗਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਵਿਚ ਪੈ ਕੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਹਾਦਸੇ ਕਾਰਨ ਲੱਗਿਆ ਜਾਮ ਖੁਲ੍ਹਵਾਇਆ। ਕਾਰ ਡਰਾਈਵਰ ਦਾ ਇਲਜਾਮ ਸੀ ਕਿ ਉਸ ਨੇ ਐਡੀਕੇਟਰ ਦਿੱਤਾ ਸੀ ਪਰ ਕੈਂਟਰ ਨੇ ਅਣਗਹਿਲੀ ਵਰਤਦਿਆਂ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਨੂੰ ਨੁਕਸਾਨ ਪਹੁੰਚਿਆ ਐ। ਉਸਨੇ ਕਿਹਾ ਕਿ ਕੈਂਟਰ ਚਾਲਕ ਨੇ ਪਹਿਲਾਂ ਕਾਰ ਨੂੰ ਅੱਗੇ ਤੋਂ ਅਤੇ ਫਿਰ ਪਿੱਛੇ ਤੋਂ ਟੱਕਰ ਮਾਰੀ ਐ। ਡਰਾਈਵਰ ਨੇ ਦਾਅਵਾ ਕੀਤਾ ਕਿ ਉਹ ਹਾਦਸੇ ਦੌਰਾਨ ਮੌਤ ਤੋਂ ਵਾਲ-ਵਾਲ ਬਚ ਗਿਆ। ਦੋਵੇਂ ਵਾਹਨਾਂ ਦੇ ਸੜਕ ਤੇ ਖੜ੍ਹੇ ਹੋਣ ਕਾਰਨ ਜਾਮ ਲੱਗ ਗਿਆ ਅਤੇ ਪੈਦਲ ਚੱਲਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ‘ਤੇ ਮੌਜੂਦ ਟ੍ਰੈਫਿਕ ਪੁਲਿਸ ਨੇ ਦੋਵਾਂ ਵਾਹਨਾਂ ਨੂੰ ਸਾਈਡ ‘ਤੇ ਕਰ ਕੇ ਆਵਾਜਾਈ ਚਾਲੂ ਕਰਵਾਈ। ਦੂਜੇ ਪਾਸੇ ਕੈਂਟਰ ਚਾਲਕ ਸੁਖਬੀਰ ਸਿੰਘ ਦਾ ਦਾਅਵਾ ਸੀ ਕਿ ਹਾਦਸਾ ਕਾਰ ਚਾਲਕ ਦੀ ਗਲਤੀ ਕਾਰਨ ਹੋਇਆ ਹੈ। ਕੈਂਟਰ ਚਾਲਕ ਨੇ ਦੱਸਿਆ ਕਿ ਕਾਰ ਚਾਲਕ ਉਸਦੇ ਨਾਲ-ਨਾਲ ਆ ਰਿਹਾ ਸੀ ਅਤੇ ਡਰਾਈਵਰ ਅਚਾਨਕ ਮੋੜ ਕੱਟ ਦਿੱਤਾ, ਜਿਸ ਕਾਰਨ ਕੈਂਟਰ ਨਾਲ ਟੱਕਰ ਹੋ ਗਈ ਐ।