ਪੰਜਾਬ ਬੱਚੀ ਮੌਤ ਮਾਮਲੇ ’ਚ ਡਾਕਟਰ ਤੇ ਮਾਪਿਆਂ ਦਾ ਬਿਆਨ/ ਇਨਫੈਕਸ਼ਨ ਕਾਰਨ ਮੌਤ ਹੋਣ ਦਾ ਕੀਤਾ ਦਾਅਵਾ By admin - January 2, 2026 0 7 Facebook Twitter Pinterest WhatsApp ਲੁਧਿਆਣਾ ਦੇ ਇਸਲਾਮਗੰਜ ਇਲਾਕੇ ਵਿਚ 40 ਦਿਨਾਂ ਬੱਚੀ ਦੀ ਮੌਤ ਮਾਮਲੇ ਵਿਚ ਨਵਾਂ ਮੌੜ ਆਇਆ ਐ। ਪਹਿਲਾਂ ਬੱਚੀ ਦੇ ਮਾਪਿਆਂ ਨੇ ਹਸਪਤਾਲ ਦੇ ਡਾਕਟਰਾਂ ਉਤੇ ਇਲਾਜ ਵਿਚ ਅਣਗਹਿਲੀ ਦੇ ਇਲਜਾਮ ਲਾਏ ਸਨ ਪਰ ਹੁਣ ਮਾਪਿਆਂ ਨੇ ਆਪਣੇ ਦੋਸ਼ਾਂ ਤੋਂ ਇਨਕਾਰ ਕੀਤਾ ਐ। ਇਸੇ ਤਰ੍ਹਾਂ ਹਸਪਤਾਲ ਦੇ ਡਾਕਟਰਾਂ ਨੇ ਵੀ ਅਣਗਹਿਲੀ ਦੇ ਦੋਸ਼ ਨਕਾਰਦਿਆਂ ਕਿਹਾ ਕਿ ਬੱਚੇ ਦੀ ਮੌਤ ਇਨਫੈਕਸ਼ਨ ਕਾਰਨ ਹੋਈ ਸੀ। ਦੋਵਾਂ ਧਿਰਾਂ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਐ। ਬੱਚੇ ਦੇ ਮਾਪਿਆਂ ਦਾ ਕਹਿਣਾ ਐ ਕਿ ਸਾਡਾ ਬੱਚੇ ਨੂੰ ਇਨਫੈਕਸ਼ਨ ਸੀ, ਜਿਸ ਦੇ ਚਲਦਿਆਂ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਸੀ। ਮਾਪਿਆਂ ਦਾ ਇਹ ਵੀ ਕਹਿਣਾ ਸੀ ਕਿ ਇਸ ਮਾਮਲੇ ਦੇ ਵਿੱਚ ਡਾਕਟਰਾਂ ਦੀ ਕੋਈ ਲਾਪ੍ਰਵਾਹੀ ਨਹੀਂ ਸਾਡੇ ਬੱਚੇ ਦੀ ਮੌਤ ਜ਼ਿਆਦਾ ਕਮਜੋਰੀ ਤੇ ਇਨਫੈਕਸ਼ਨ ਕਾਰਨ ਹੋਈ ਐ। ਉੱਥੇ ਹੀ ਡਾਕਟਰ ਨੇ ਵੀ ਗੱਲਬਾਤ ਕਰਦਿਆਂ ਦੱਸਿਆ ਕਿ ਬੱਚਾ ਜਦੋਂ ਸਾਡੇ ਕੋਲ ਆਇਆ ਸੀ ਉਸ ਸਮੇਂ ਬੱਚੇ ਨੂੰ ਇਨਫੈਕਸ਼ਨ ਸੀ, ਜਿਸ ਤੋਂ ਬਾਅਦ ਉਸਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਕਿ ਰਸਤੇ ਦੇ ਵਿੱਚ ਹੀ ਉਸਦੀ ਮੌਤ ਹੋ ਗਈ ਸੀ।