ਗੁਰਦਾਸਪੁਰ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ/ ਨਵੇਂ ਸਾਲ ਦੀ ਅੱਧੀ ਰਾਤ ਨੂੰ ਅੰਜ਼ਾਮ ਦਿੱਤੀ ਵਾਰਦਾਤ/ ਦੋ ਲੱਖ ਨਕਦੀ ਤੇ ਗਹਿਣੇ ਲੈ ਕੇ ਫਰਾਰ

0
8

ਗੁਰਦਾਸਪੁਰ ਵਿਖੇ ਚੋਰਾਂ ਨੇ ਨਵੇਂ ਸਾਲ ਦੀ ਅੱਧੀ ਰਾਤ ਨੂੰ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਘਰ ਵਿਚੋਂ ਲੱਖਾਂ ਨਕਦੀ ਅਤੇ ਗਹਿਣਿਆਂ ਤੇ ਹੱਥ ਸਾਫ ਕੀਤਾ ਐ। ਘਟਨਾ ਥਾਣਾ ਭੈਣੀ ਮੀਆਂ ਖਾਂ ਅਧੀਨ ਆਉਂਦੇ ਪਿੰਡ ਦਾਰਾਪੁਰ ਦੀ ਐ। ਘਟਨਾ ਵੇਲੇ ਪਰਿਵਾਰ ਪਿੰਡ ਦੇ ਗਿਰਜਾ ਘਰ ਵਿਚ ਚੱਲ ਰਹੇ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਗਿਆ ਹੋਇਆ ਸੀ। ਪਿੱਛੋਂ ਘਰ ਦੀ ਛੱਤ ਤੋਂ ਪੌੜੀਆਂ ਰਾਹੀਂ ਅੰਦਰ ਦਾਖਲ ਹੋਏ ਚੋਰ ਦੋ ਲੱਖ ਨਕਦੀ, ਦੋ ਤੋਲੇ ਸੋਨੇ ਦੇ ਗਹਿਣੇ ਤੇ ਕੁੱਝ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਪੀੜਿਤ ਪਰਿਵਾਰਿਕ ਮੈਂਬਰ ਮਹਿਲਾ ਰਾਜ ਮਸੀਹ ਨੇ ਦੱਸਿਆ ਕਿ ਜਦੋਂ ਉਹ ਧਾਰਮਿਕ ਸਮਾਗਮ ਤੋਂ ਦੇਰ ਰਾਤ 12:30 ਵਜੇ ਦੇ ਕਰੀਬ ਆਪਣੇ ਘਰ  ਪਰਤਦੇ ਹਨ ਤਾਂ ਦੇਖਿਆ ਕਿ ਉਹਨਾਂ ਦੇ ਘਰ ਦੇ ਦਰਵਾਜ਼ੇ ਟੁੱਟੇ ਹੋਏ ਸਨ ਅਤੇ ਅਲਮਾਰੀ ਦਾ ਦਰਵਾਜ਼ਾ ਵੀ ਖੁੱਲਾ ਹੋਇਆ ਸੀ। ਉਹਨਾਂ ਦੱਸਿਆ ਕਿ 2 ਲੱਖ ਦੀ ਨਗਦੀ ਅਤੇ ਗਹਿਣਿਆਂ ਸਮੇਤ ਸਾਢੇ ਚਾਰ ਲੱਖ ਦਾ ਉਹਨਾਂ ਦਾ ਨੁਕਸਾਨ ਹੋ ਚੁੱਕਿਆ ਹੈ।
ਪੀੜਤ ਔਰਤ ਨੇ ਇਹ ਵੀ ਦਸਿਆ ਕਿ ਉਹ ਵੱਡੀਆਂ ਕਮੇਟੀਆਂ ਪਾਉਣ ਦਾ ਕੰਮ ਕਰਦੀ ਹੈ ਤੇ ਇਹ ਰਕਮ ਵੀ ਕਮੇਟੀਆਂ ਦੀ ਹੀ ਸੀ ਜਦੋਂ ਕਿ ਇਸ ਚੋਰੀ ਦੀ ਵਾਰਦਾਤ ਸਬੰਧੀ ਉਨਾਂ ਵੱਲੋਂ ਥਾਣਾ ਭੈਣੀ ਮੀਆਂ ਖਾਨ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ। ਪਰਿਵਾਰ ਨੇ ਪਿੰਡ ਦੇ ਹੀ ਕੁੱਝ ਲੋਕਾਂ ਦੇ ਵਾਰਦਾਤ ਵਿਚ ਸ਼ਾਮਲ ਹੋਣ ਦੀ ਸ਼ੰਕਾ ਜਾਹਰ ਕੀਤੀ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here