ਗੁਰਦਾਸਪੁਰ ਦੇ ਮੁਹੱਲਾ ਪ੍ਰੇਮ ਨਗਰ ਵਾਸੀਆਂ ਦਾ ਪ੍ਰਦਰਸ਼ਨ/ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ

0
7

 

ਗੁਰਦਾਸਪੁਰ ਅਧੀਨ ਆਉਂਦੇ ਮੁਹੱਲਾ ਪ੍ਰੇਮ ਨਗਰ ਦੇ ਵਾਸੀਆਂ ਨੇ ਸੀਵਰੇਜ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ। ਇੱਥੇ ਇਕੱਠਾ ਹੋਏ ਲੋਕਾਂ ਦਾ ਕਹਿਣਾ ਸੀ ਕਿ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੇ ਪਿਛਲੇ ਪਾਸੇ ਅਕਸਰ ਹੀ ਸੀਵਰੇਜ ਜਾਮ ਰਹਿੰਦਾ ਐ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਐ। ਲੋਕਾਂ ਨੇ ਮੀਡੀਆ ਨੂੰ ਬੁਲਾ ਕੇ ਆਪਣੀ ਸਮੱਸਿਆ ਦਸਦਿਆਂ ਕਿਹਾ ਕਿ ਇੱਥੇ ਪਾਈਪ ਛੋਟੇ ਹੋਣ ਕਾਰਨ ਅਕਸਰ ਹੀ ਪਾਣੀ ਓਵਰ-ਫਲੋਅ ਹੋ ਜਾਂਦਾ ਐ। ਉਹ ਇਸ ਬਾਰੇ ਸੀਵਰੇਜ ਵਿਭਾਗ ਕੋਲ ਸ਼ਿਕਾਇਤਾਂ ਕਰ ਚੁੱਕੇ ਨੇ ਪਰ ਸਫਾਈ ਦੇ ਨਾਮ ਤੇ ਲੀਪਾ-ਪੋਚੀ ਕਰ ਕੇ ਟਾਲ ਦਿੱਤਾ ਜਾਂਦਾ ਐ। ਲੋਕਾਂ ਨੇ ਪ੍ਰਸ਼ਾਸਨ ਤੋਂ ਮਸਲੇ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here