ਹੁਸ਼ਿਆਰਪੁਰ ’ਚ ਸੇਵਾਮੁਕਤ ਫੌਜੀ ਹਾਦਸੇ ਦੌਰਾਨ ਜ਼ਖਮੀ/ ਫੌਜ ਤੋਂ ਸੇਵਾਮੁਕਤ ਹੋ ਪਰਤ ਰਿਹਾ ਸੀ ਘਰ/ ਪਿਤਾ ਸਮੇਤ ਘਰ ਆਉਂਦਿਆਂ ਵਾਪਰਿਆ ਹਾਦਸਾ

0
6

ਮਾਹਿਲਪੁਰ-ਗੜਸ਼ੰਕਰ ਰੋਡ ’ਤੇ ਮਾਰੂਤੀ ਏਜੰਸੀ ਪਿੰਡ ਲੰਗੇਰੀ ਵੱਲ ਨੂੰ ਮੁੜਦੇ ਮੋੜ ਦੇ ਨਜਦੀਕ ਜੰਮੂ ਤੋਂ ਸੇਵਾਮੁਕਤ ਹੋ ਕੇ ਪਰਤ ਰਹੇ ਫੌਜੀ ਅਤੇ ਉਸਦੇ ਪਿਤਾ ਇਕ ਸਕਾਰਪੀਓ ਗੱਡੀ ਨਾਲ ਟਕਰਾਉਣ ਕਾਰਨ ਦੋਵੇਂ ਪਿਉ ਪੁੱਤਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ। ਦੂਸਰੇ ਪਾਸੇ ਸਕਾਰਪੀਓ ਚਾਲਕ ਮੁਤਾਬਿਕ ਉਸਨੇ ਮੁੱਖ ਮਾਰਗ ਤੋਂ ਆਪਣੇ ਪਿੰਡ ਵੱਲ ਨੂੰ ਇਸ਼ਾਰਾ ਦੇ ਕੇ ਗੱਡੀ ਮੋੜੀ ਸੀ ਤਾਂ ਪਿਛਿਓ ਆਉਂਦੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜ਼ਖਮੀਆਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ ਗਿਆ ਐ।
ਹਸਪਤਾਲ ਵਿਚ ਜ਼ੇਰੇ ਇਲਾਜ ਗੁਰਦੇਵ ਸਿੰਘ ਵਾਸੀ ਧੋਲਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਗੁਰਜੀਤ ਸਿੰਘ ਜੋ ਕਿ ਜੰਮੂ ਤੋਂ ਸੋਲਾਂ ਸਾਲ ਆਰਮੀ ’ਚੋ ਸਰਵਿਸ ਕਰਕੇ ਰਿਟਾਇਰ ਹੋ ਕੇ ਆਪਣੀ ਕਾਰ  ’ਤੇ ਆ ਰਹੇ ਸੀ ਕਿ ਜਦੋਂ ਉਹ ਉਕਤ ਸਥਾਨ ’ਤੇ ਪਹੁੰਚੇ ਤਾਂ ਉਨ੍ਹਾਂ ਮੋਹਰੇ ਜਾ ਸਕਾਰਪਿਓ ਗੱਡੀ ਚਾਲਕ ਵਲੋਂ ਦੂਸਰੀ ਸਾਇਡ ਨੂੰ ਮੋੜਨ ’ਤੇ ਉਨ੍ਹਾਂ ਦੀ ਕਾਰ ਗੱਡੀ ਨਾਲ ਟਕਰਾ ਗਈ ਜਿਸ ਕਾਰਨ ਦੋਨੋ ਪਿਓ-ਪੁੱਤ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਇਲਾਜ਼ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ।
ਦੂਸਰੇ ਪਾਸੇ ਸਕਾਰਪਿਓ ਗੱਡੀ ਚਾਲਕ ਹਰਬਲਰਾਜ ਸਿੰਘ ਰਾਜਾ ਵਾਸੀ ਲੰਗੇਰੀ ਨੇ ਦੱਸਿਆ ਕਿ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੁਸ਼ਿਆਰਪੁਰ ਦੇ ਕਿਸੀ ਨਿੱਜੀ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਆ ਰਿਹਾ ਸੀ ਤੇ ਗੱਡੀ ਦਾ ਇਸ਼ਾਰਾ ਦੇ ਕੇ ਆਪਣੇ ਪਿੰਡ ਵੱਲ ਗੱਡੀ ਮੋੜ ਰਿਹਾ ਸੀ ਤਾਂ ਪਿੱਛੇ ਤੋਂ ਤੇਜ ਰਫ਼ਤਾਰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਮੌਕੇ ਤੇ ਪੁਹੰਚ ਕੇ ਅਗਲੇਰੀ ਕਾਰਵਾਈ ਸ਼ੂਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here