ਪੰਜਾਬ ਅੰਮ੍ਰਿਤਸਰ ਪੁਲਿਸ ਲਈ ਬਿਹਤਰ ਰਿਹਾ 2025 ਦਾ ਵਰ੍ਹਾਂ/ ਗੈਂਗਸਟਰਾਂ ਤੇ ਸਟ੍ਰੀਟ ਕ੍ਰਾਈਮ ਖਿਲਾਫ਼ ਮਜ਼ਬੂਤ ਨਤੀਜੇ/ ਨਸ਼ਾ ਤਸਕਰੀ ਦੀ ਕਮਰ ਤੋੜਣ ਕੀਤਾ ਦਾਅਵਾ By admin - January 1, 2026 0 10 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਲਈ ਬੀਤਿਆਂ 2025 ਦਾ ਵਰ੍ਹਾਂ ਵੱਡੀਆਂ ਚੁਨੌਤੀਆਂ ਦੇ ਬਾਵਜੂਦ ਬਿਹਤਰ ਰਿਹਾ ਐ। ਬੀਤੇ ਵਰ੍ਹੇ ਦੌਰਾਨ ਪੁਲਿਸ ਨੇ ਜਿੱਥੇ ਨਸ਼ਿਆਂ ਦੇ ਕੋਹੜ ਨੂੰ ਮੁੱਢੋਂ ਖਤਮ ਵੱਡੀਆਂ ਪਹਿਲ-ਕਦਮੀਆਂ ਕੀਤੀਆਂ ਹਨ, ਉੱਥੇ ਹੀ ਗੈਂਗਸਟਰਾਂ ਤੇ ਸਟ੍ਰੀਟ ਕ੍ਰਾਈਮ ਖਿਲਾਫ ਵੀ ਮਜਬੂਤ ਨਤੀਜੇ ਹਾਸਲ ਕੀਤੇ ਨੇ। ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਮਿਸਾਲੀ ਕਾਰਵਾਈ ਕਰਦਿਆਂ 1534 ਐਨਡੀਪੀਐਸ ਦੇ ਮਾਮਲੇ ਦਰਜ ਕਰ ਕੇ 277 ਕਿੱਲੋ ਹੈਰੋਇਨ ਬਰਾਮਦ ਕੀਤੀ ਐ। ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿਚ 2772 ਮੁਲਜਮਾਂ ਨੂੰ ਫੜ ਕੇ ਸ਼ਲਾਖਾ ਪਿੱਛੇ ਪਹੁੰਚਾਇਆ ਐ। ਇਸ ਤੋਂ ਇਲਾਵਾ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਐ। ਕੁੱਲ ਮਿਲਾ ਕੇ ਬੀਤੇ ਵਰ੍ਹੇ ਵਿਚ ਪੁਲਿਸ ਨੇ ਜ਼ਿਕਰਯੋਗ ਪ੍ਰਾਪਤੀਆਂ ਕਰ ਕੇ ਨਵੇਂ ਵਰ੍ਹੇ ਵਿਚ ਕਦਮ ਰੱਖਿਆ ਐ। ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕਮਿਸ਼ਨਰੇਟ ਪੁਲਿਸ ਨੇ ਸਾਲ 2025 ਦੌਰਾਨ ਨਸ਼ਿਆਂ, ਆਰਗੇਨਾਈਜ਼ਡ ਕਰਾਈਮ, ਗੈਰਕਾਨੂੰਨੀ ਹਥਿਆਰਾਂ, ਸਟ੍ਰੀਟ ਕ੍ਰਾਈਮ ਅਤੇ ਟ੍ਰੈਫਿਕ ਉਲੰਘਣਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਮਹੱਤਵਪੂਰਨ ਅਤੇ ਮਾਪਯੋਗ ਨਤੀਜੇ ਦਰਜ ਕੀਤੇ ਹਨ। ਸਾਲ 2025 ਦੌਰਾਨ ਨਸ਼ੀਲੇ ਪਦਾਰਥਾਂ ਖ਼ਿਲਾਫ਼ ਵੱਡੀ ਮੁਹਿੰਮ ਤਹਿਤ 1545 NDPS ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 2772 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ 277.959 ਕਿਲੋਗ੍ਰਾਮ ਹੈਰੋਇਨ, 37.146 ਕਿਲੋਗ੍ਰਾਮ ਅਫੀਮ, 7.515 ਕਿਲੋਗ੍ਰਾਮ ਆਈਸ (ਮੇਥਐਮਫੇਟਾਮੀਨ), 9 ਕਿਲੋਗ੍ਰਾਮ ਗਾਂਜਾ, 16.075 ਕਿਲੋਗ੍ਰਾਮ ਚਰਸ, 325.577 ਕਿਲੋਗ੍ਰਾਮ ਨਾਰਕੋਟਿਕ ਪਾਊਡਰ ਅਤੇ 25 ਕਿਲੋਗ੍ਰਾਮ ਪੋਸਤ ਬਰਾਮਦ ਕੀਤੀ। ਇਸ ਤੋਂ ਇਲਾਵਾ 1,550 ਨਸ਼ੀਲੇ ਟੀਕੇ ਅਤੇ 2,16,770 ਨਸ਼ੀਲੀਆਂ ਗੋਲੀਆਂ/ਕੈਪਸੂਲ ਵੀ ਜ਼ਬਤ ਕੀਤੀਆਂ ਗਈਆਂ। ਨਸ਼ੇ ਦੇ ਪੈਸੇ ਵਜੋਂ 3.14 ਕਰੋੜ ਦੀ ਰਕਮ ਅਤੇ 133 ਵਾਹਨ ਬਰਾਮਦ ਕੀਤੇ ਗਏ। ਆਰਮਜ਼ ਐਕਟ ਤਹਿਤ 88 ਕੇਸ ਦਰਜ ਕਰਕੇ 195 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ। ਪੁਲਿਸ ਨੇ 244 ਪਿਸਤੌਲ, 10 ਰਿਵਾਲਵਰ, 2 ਰਾਇਫ਼ਲਾਂ, 241 ਮੈਗਜ਼ੀਨ ਅਤੇ 440 ਕਾਰਤੂਸ ਜ਼ਬਤ ਕੀਤੇ। ਇਸ ਦੇ ਨਾਲ ਹੀ 18.75 ਲੱਖ ਦੀ ਹਵਾਲਾ ਰਕਮ ਵੀ ਕਬਜ਼ੇ ਵਿੱਚ ਲਈ ਗਈ। ਸਟ੍ਰੀਟ ਕ੍ਰਾਈਮ ਖ਼ਿਲਾਫ਼ ਕਾਰਵਾਈ ਦੌਰਾਨ 160 ਸਨੈਚਿੰਗ ਕੇਸ ਦਰਜ ਹੋਏ, ਜਿਨ੍ਹਾਂ ਵਿੱਚੋਂ 90 ਫ਼ੀਸਦੀ ਟਰੇਸ ਕਰ ਲਏ ਗਏ ਅਤੇ 280 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ। ਚੋਰੀਸ਼ੁਦਾ ਸਮਾਨ ਦੀ ₹76.31 ਲੱਖ ਦੀ ਬਰਾਮਦਗੀ ਹੋਈ। ਲੁੱਟ ਦੇ ਕੇਸਾਂ ਵਿੱਚ 100 ਫ਼ੀਸਦੀ ਟਰੇਸਿੰਗ ਕਰਦਿਆਂ 33 ਮੁਲਜ਼ਮ ਫੜੇ ਗਏ ਅਤੇ 94 ਫ਼ੀਸਦੀ ਸਮਾਨ ਵਾਪਸ ਲਿਆ ਗਿਆ। ਚੋਰੀ ਦੇ 229 ਕੇਸਾਂ ਵਿੱਚ 173 ਗ੍ਰਿਫ਼ਤਾਰੀਆਂ ਹੋਈਆਂ ਅਤੇ ₹86.49 ਲੱਖ ਦਾ ਸਮਾਨ ਬਰਾਮਦ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਸਾਲ ਵਿੱਚ ਵੀ ਅੰਮ੍ਰਿਤਸਰ ਦੀ ਸੁਰੱਖਿਆ ਅਤੇ ਨਸ਼ਾ ਮੁਕਤ ਸਮਾਜ ਲਈ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।