ਪੰਜਾਬ ਨੰਗਲ ’ਚ ਨੌਜਵਾਨ ਭੇਦਭਰੀ ਹਾਲਤ ’ਚ ਲਾਪਤਾ/ ਨਹਿਰ ਕੰਢੇ ਪਿਆ ਮਿਲਿਆ ਬੈਗ ਤੇ ਅਧਾਰ ਕਾਰਡ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - December 31, 2025 0 14 Facebook Twitter Pinterest WhatsApp ਨੰਗਲ ਦੀ ਪੀਏਸੀਐਲ ਕਾਲੋਨੀ ਵਾਸੀ ਇਕ ਨੌਜਵਾਨ ਦੇ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਐ। ਨੌਜਵਾਨ ਦਾ ਬੈਂਗ ਤੇ ਸਾਮਾਨ ਨਹਿਰ ਕੰਢੇ ਪਿਆ ਮਿਲਿਆ ਐ। ਮੌਕੇ ਤੇ ਇਕ ਚਿੱਠੀ ਵੀ ਬਰਾਮਦ ਹੋਈ ਐ, ਜਿਸ ਤੇ ਪੁਲਿਸ ਨੂੰ ਕਾਲ ਕਰਨ ਦੀ ਗੱਲ ਲਿਖੀ ਗਈ ਸੀ। ਲਾਪਤਾ ਨੌਜਾਵਨ ਦੀ ਪਛਾਣ ਪ੍ਰਵੀਨ ਕੁਮਾਰ ਪੁੱਤਰ ਅੰਕੁਸ਼ ਚੌਧਰੀ ਵਾਸੀ ਪੀਏਸੀਐਲ ਕਾਲੋਨੀ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਨੌਵਜਾਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਅਤੇ ਘਰੋਂ ਚੰਡੀਗੜ੍ਹ ਜਾਣ ਲਈ ਨਿਕਲਿਆ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਪੁਲਿਸ ਨੂੰ ਅੱਜ ਸਵੇਰੇ 5.30 ਵਜੇ ਇੱਕ ਕਾਲਾ ਬੈਗ, ਇੱਕ ਪਾਣੀ ਦੀ ਬੋਤਲ ਅਤੇ ਇੱਕ ਹੱਥ ਨਾਲ ਲਿਖਿਆ ਪੱਤਰ ਮਿਲਿਆ ਜਿਸ ‘ਤੇ ਲਿਖਿਆ ਸੀ, “ਪੁਲਿਸ ਨੂੰ ਬੁਲਾਓ।” ਬੈਗ ਅਤੇ ਚਿੱਠੀ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਅਤੇ ਅਟਕਲਾਂ ਸ਼ੁਰੂ ਹੋ ਗਈਆਂ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੈਗ ਦੀ ਜਾਂਚ ਕੀਤੀ। ਅੰਦਰੋਂ ਮਿਲੇ ਆਧਾਰ ਕਾਰਡ ਅਤੇ ਪੈਨ ਕਾਰਡ ਤੋਂ ਉਕਤ ਨੌਜਵਾਨ ਦੀ ਪਛਾਣ ਹੋਈ। ਘਟਨਾ ਤੋਂ ਬਾਦ ਪਰਿਵਾਰ ਸਦਮੇ ਵਿਚ ਐ। ਪਰਿਵਾਰ ਦੇ ਦੱਸਣ ਮੁਤਾਬਕ ਅੰਕੁਸ਼ ਘਰੋਂ ਚੰਡੀਗੜ੍ਹ ਲਈ ਨਿਕਲਿਆ ਸੀ। ਰਸਤੇ ਵਿੱਚ, ਉਸਨੇ ਆਪਣਾ ਬੈਗ ਨਹਿਰ ਦੇ ਕੰਢੇ ਛੱਡ ਦਿੱਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਐ ਕਿ 25 ਸਾਲਾ ਨੌਜਵਾਨ ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਸੀ। ਉਸਦਾ ਪਿਤਾ ਅਪਾਹਜ ਹੈ, ਅਤੇ ਅੰਕੁਸ਼ ਪਰਿਵਾਰ ਲਈ ਉਮੀਦ ਦੀ ਕਿਰਨ ਸੀ। ਪਰਿਵਾਰ ਹੁਣ ਕੁਝ ਅਣਸੁਖਾਵਾਂ ਹੋਣ ਦਾ ਡਰ ਹੈ ਅਤੇ ਆਪਣੇ ਪੁੱਤਰ ਦੇ ਸੁਰੱਖਿਅਤ ਹੋਣ ਲਈ ਪ੍ਰਾਰਥਨਾ ਕਰ ਰਿਹਾ ਹੈ। ਥਾਣਾ ਮੁਖੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਲਾਪਤਾ ਅੰਕੁਸ਼ ਚੌਧਰੀ ਦੇ ਭਰਾ ਪੰਕਜ ਚੌਧਰੀ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਆਪਣੇ ਪੱਧਰ ‘ਤੇ ਅੰਕੁਸ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।