ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ ਸਰਕਾਰ ’ਤੇ ਪਲਟਵਾਰ/ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਚੁੱਕੇ ਸਵਾਲ/ ਇਜਲਾਸ ਨੂੰ ਦੱਸਿਆ ਵਿਸ਼ੇਸ਼ ਸੈਸ਼ਨ ਦੀ ਰਾਜਨੀਤੀ By admin - December 31, 2025 0 13 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਸ਼ੈਸਨ ਨੂੰ ਲੈ ਕੇ ਸਰਕਾਰ ਤੇ ਪਲਟਵਾਰ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਬੁਲਾਰਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਵਿਸ਼ੇਸ਼ ਸ਼ੈਸ਼ਨ ਬੁਲਾ ਕੇ ਰਾਜਨੀਤੀ ਖੇਡ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਵੀ ਕਈ ਅਜਿਹੇ ਸੈਸ਼ਨ ਬੁਲਾ ਚੁੱਕੀ ਐ ਪਰ ਕਿਸੇ ਦਾ ਵੀ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਫੈਸਲੇ ਖਿਲਾਫ ਲੋਕ ਸਭਾ ਅੰਦਰ ਆਵਾਜ ਉਠਾਉਣੀ ਸੀ ਪਰ ਉੱਥੇ ਇਨ੍ਹਾਂ ਦੇ ਸਾਂਸਦ ਚੁੱਪ ਰਹੇ ਨੇ ਅਤੇ ਹੁਣ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਵਿਰੋਧੀਆਂ ਨਾਲ ਤੂੰ-ਤੂੰ, ਮੈਂ-ਮੈਂ ਕੀਤੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਾਕਈ ਪੰਜਾਬ ਤੇ ਮਜੂਦਰਾਂ ਦੇ ਹਿਤ ਸੁਰੱਖਿਅਤ ਕਰਨਾ ਚਾਹੁੰਦੀ ਐ ਤਾਂ ਇਸ ਨੂੰ ਕੇਂਦਰ ਦੇ ਫੈਸਲਿਆਂ ਖਿਲਾਫ ਦਿੱਲੀ ਜਾ ਕੇ ਲੜਾਈ ਲੜਨੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਪੰਜਾਬ ਅੰਦਰ ਮਗਨਰੇਗਾ ਘੁਟਾਲਾ ਹੋਣ ਦੇ ਇਲਜਾਮ ਲਾਏ ਨੇ ਪਰ ਸਰਕਾਰ ਸੈਸ਼ਨ ਬੁਲਾ ਕੇ ਲਿਪਾ-ਪੋਚੀ ਕਰ ਰਹੀ ਐ। ਉਨ੍ਹਾਂ ਕਿਹਾ ਕਿ ਕੇਂਦਰ ਦੇ ਕਾਨੂੰਨਾਂ ਖਿਲਾਫ ਲੜਾਈ ਦਿੱਲੀ ਵਿਚ ਹੀ ਲੜੀ ਜਾ ਸਕਦੀ ਐ ਪਰ ਪੰਜਾਬ ਸਰਕਾਰ ਉੱਥੇ ਜਾ ਰਹੀ ਕਿਉਂਕਿ ਇਨ੍ਹਾਂ ਨੂੰ ਆਪਣੇ ਘੁਟਾਲਿਆਂ ਦਾ ਪਰਦਾਫਾਸ਼ ਹੋਣ ਦਾ ਡਰ ਐ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਅਜਿਹੇ ਹੱਥਕੰਡੇ ਅਪਨਾ ਕੇ ਪੰਜਾਬ ਨੂੰ ਬਰਬਾਦੀ ਵੱਲ ਧੱਕ ਰਹੀ ਐ।