ਪੰਜਾਬ ਭਾਜਪਾ ਨੇ ਸੈਸ਼ਨ ਨੂੰ ਲੈ ਕੇ ਰੱਖਿਆ ਪੱਖ/ ਸਮਾਜਕ ਤਾਣਾ ਬਾਣਾ ਉਲਝਾਉਣ ਦੇ ਲਾਏ ਇਲਜ਼ਾਮ/ ਸਰਕਾਰ ’ਤੇ ਪੰਜਾਬੀਆਂ ਨਾਲ ਧੋਖੇ ਦੇ ਇਲਜ਼ਾਮ

0
7

ਪੰਜਾਬ ਭਾਜਪਾ ਨੇ ਬੀਤੇ ਕੱਲ੍ਹ ਹੋਏ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਸਰਕਾਰ ਤੇ ਪਲਟਵਾਰ ਕੀਤਾ ਐ। ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਆਪਣੀ ਨਕਾਮੀਆਂ ਛੁਪਾਉਣ ਲਈ ਵਿਸ਼ੇਸ਼ ਸ਼ੈਸਨ ਦਾ ਸਹਾਰਾ ਲੈ ਰਹੀ ਐ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਅੰਦਰ ਮਗਨਰੇਗਾ ਅੰਦਰ ਵੱਡਾ ਭ੍ਰਿਸ਼ਟਾਚਾਰ ਕੀਤਾ ਐ ਪਰ ਸਰਕਾਰ ਇਸ ਦਾ ਜਵਾਬ ਦੇਣ ਦੀ ਥਾਂ ਵਿਸ਼ੇਸ਼ ਸ਼ੈਸਨ ਬੁਲਾ ਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਐ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਹਾਊਸ ਅੰਦਰ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਐ, ਉਹ ਮਰਿਆਦਾ ਦੀ ਉਲੰਘਣਾ ਐ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਦੇਸ਼ ਦੇ ਚੁਣੇ ਹੋਏ ਪ੍ਰਧਾਨ ਮੰਤਰੀ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ ਐ। ਉਨ੍ਹਾਂ ਕਿਹਾ ਕਿ ਅਸੀਂ ਇਸ ਤੇ ਇਤਰਾਜ ਵੀ ਕੀਤਾ ਪਰ ਸਪੀਕਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਗਰੀਬਾਂ ਦੇ ਮੂੰਹ ਵਿਚੋਂ ਰੋਟੀ ਕੇਂਦਰ ਸਰਕਾਰ ਨਹੀਂ ਬਲਕਿ ਪੰਜਾਬ ਸਰਕਾਰ ਇਸ ਵਿਚ ਵੱਡਾ ਭ੍ਰਿਸ਼ਟਾਚਾਰ ਕਰ ਕੇ ਖੋਹ ਰਹੀ ਐ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗਰੀਬਾਂ ਲਈ ਅਨਾਜ ਭੇਜ ਰਹੀ ਐ ਜਦਕਿ ਪੰਜਾਬ ਸਰਕਾਰ ਇਸ ਵਿਚ ਵਿਘਣ ਪਾ ਰਹੀ ਐ। ਉਨ੍ਹਾਂ ਕਿਹਾ ਕਿ ਗਰੀਬਾਂ ਲਈ ਜੇਕਰ ਕੋਈ ਮਸੀਹਾ ਐ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ ਜਦਕਿ ਪੰਜਾਬ ਸਰਕਾਰ ਕੇਵਲ ਰਾਜਨੀਤੀ ਕਰ ਰਹੀ ਐ।

LEAVE A REPLY

Please enter your comment!
Please enter your name here