ਸਰਹਿੰਦ ’ਚ ਪਰਵਾਸੀਆਂ ਨੇ ਕੁੱਟਿਆ ਸ਼ੋਅਰੂਮ ਮਾਲਕ/ ਮੱਛੀ ਦੀਆਂ ਫੜੀਆਂ ਹਟਾਉਣ ਨੂੰ ਲੈ ਕੇ ਕੀਤਾ ਹਮਲਾ

0
7

ਸਰਹੰਦ ਦੀ ਅਨਾਜ ਮੰਡੀ ਵਿਚ ਪਰਵਾਸੀਆਂ ਤੇ ਸੋਅਰੂਮ ਮਾਲਕ ਵਿਚਾਲੇ ਝਗੜਾ ਹੋਣ ਦੀ ਖਬਰ ਐ। ਸ਼ੋਅਰੂਮ ਮਾਲਕ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਸ਼ੋਅਰੂਮ ਦੇ ਮਾਲਕ ਦੇ ਦੱਸਣ ਮੁਤਾਬਕ ਉਸ ਦੇ ਸ਼ੋਅਰੂਮ ਦੇ ਬਾਹਰ ਕੁੱਝ ਪਰਵਾਸੀਆਂ ਵੱਲੋਂ ਮੱਛੀ ਦੀਆਂ ਫੜੀਆਂ ਲਗਾਈਆਂ ਹੋਈਆਂ ਹਨ, ਜਿਨ੍ਹਾਂ ਨੂੰ ਹਟਾਉਣ ਲਈ ਉਹ ਕਾਫੀ ਸਮੇਂ ਤੋਂ ਮੰਗ ਕਰ ਰਹੇ ਹਨ। ਬੀਤੀ ਰਾਤ ਇਸੇ ਗੱਲ ਨੂੰ ਲੈ ਕੇ ਪਰਵਾਸੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਖੁਦ ਦੇ ਲੱਗੇ ਦੋਸ਼ ਨਕਾਰਦਿਆਂ ਪਰਵਾਸੀਆਂ ਨੇ ਕਿਹਾ ਕਿ ਸ਼ੋਅਰੁਮ ਮਾਲਕ ਨੇ ਉਨ੍ਹਾਂ ਤੇ ਗੱਡੀ ਚੜ੍ਹਾਉਣਦੀ ਕੋਸ਼ਿਸ਼ ਕੀਤੀ ਐ, ਜਿਸ ਨਾਲ ਕੁੱਝ ਮੱਛੀਆਂ ਦੀ ਮੌਤ ਹੋਈ ਐ। ਦੋਵੇਂ ਧਿਰਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

LEAVE A REPLY

Please enter your comment!
Please enter your name here