ਪੰਜਾਬ ਗੁਰਦਾਸਪੁਰ ’ਚ ਧੁੰਦ ਦੇ ਚਲਦਿਆਂ ਟਰੇਨਾਂ ਲੇਟ/ ਟਰੇਨਾਂ ਲੇਟ ਹੋਣ ਕਾਰਨ ਲੋਕਾਂ ਦੀ ਵਧੀ ਮੁਸ਼ਕਲ/ ਲੰਮੇ ਇੰਤਜ਼ਾਰ ਲਈ ਮਜਬੂਰ ਹੋਏ ਮੁਸਾਫਿਰ By admin - December 31, 2025 0 9 Facebook Twitter Pinterest WhatsApp ਪੰਜਾਬ ਅੰਦਰ ਲਗਾਤਾਰ ਵੱਧ ਰਹੀ ਠੰਡ ਤੇ ਧੁੰਦ ਕਾਰਨ ਜਿੱਥੇ ਆਮ ਜਨ-ਜੀਵਨ ਪ੍ਰਭਾਵਤ ਹੋਇਆ ਐ ਉੱਥੇ ਹੀ ਰੇਲ ਆਵਾਜਾਈ ਵਿਚ ਵੀ ਵਿਘਣ ਪਿਆ ਐ, ਜਿਸ ਕਾਰਨ ਮੁਸਾਫਿਰਾਂ ਨੂੰ ਪ੍ਰੇਸ਼ਾਨੀ ਸਹਿਣੀ ਪੈ ਰਹੀ ਐ। ਗੱਲ ਜੇਕਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਇੱਥੇ ਧੁੰਦ ਦੇ ਚਲਦਿਆਂ ਜ਼ਿਆਦਾ ਟਰੇਨਾਂ ਲੇਟ ਚੱਲ ਰਹੀਆਂ ਨੇ, ਜਿਸ ਕਾਰਨ ਮੁਸਾਫਿਰਾਂ ਨੂੰ ਲੰਮਾ ਇੰਤਜਾਰ ਕਰਨਾ ਪੈ ਰਿਹਾ ਐ। ਜਾਣਕਾਰੀ ਅਨੁਸਾਰ ਇੱਥੋਂ ਸਵੇਰੇ 10_30 ਵਜੇ ਜਾਣ ਵਾਲੀ ਟਰੇਨ ਚਾਰ ਘੰਟੇ ਲੇਟ ਚੱਲੀ ਐ। ਇਹ ਟਰੇਨ ਟਾਟਾ ਨਗਰ ਤੋਂ ਚੱਲ ਕੇ ਅੰਮ੍ਰਿਤਸਰ ਹੁੰਦੀ ਹੋਈ ਜੰਮੂ ਜਾਂਦੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਚੱਲ ਕੇ ਪਠਾਨਕੋਟ ਜਾਣ ਵਾਲੀਆਂ ਅਤੇ ਪਠਾਨਕੋਟ ਤੋਂ ਚੱਲ ਕੇ ਅੰਮ੍ਰਿਤਸਰ ਜਾਣ ਵਾਲੀਆਂ ਟ੍ਰੇਨਾਂ ਵੀ ਲਗਾਤਾਰ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਲੋਕਾਂ ਨੇ ਆਪਣੀ ਮੁਸ਼ਕਿਲ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਵੱਡੀ ਮੁਸ਼ਕਿਲ ਆ ਰਹੀ ਹੈ। ਸਾਡੇ ਨਾਲ ਛੋਟੇ ਛੋਟੇ ਬੱਚੇ ਹਨ, ਧੁੰਦ ਦੀ ਵਜ੍ਹਾ ਕਰਕੇ ਟਰੇਨਾਂ ਲਗਾਤਾਰ ਦੇਰੀ ਨਾਲ ਚੱਲ ਰਹੀਆਂ ਨੇ ਤੇ ਅਸੀਂ ਤੇ ਸਟੇਸ਼ਨ ਤੇ ਬੈਠ ਬੈਠ ਕੇ ਥੱਕ ਗਏ ਹਾਂ।