ਪੰਜਾਬ ਫਰੀਦਕੋਟ ’ਚ ਚੌਰਾਂ ਦਾ ਦੁਕਾਨਾਂ ’ਤੇ ਧਾਵਾਂ/ ਇਕੋ ਰਾਤ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ/ ਨਕਦੀ ਅਤੇ ਕੀਮਤੀ ਸਮਾਨ ਲੈ ਕੇ ਹੋਏ ਫਰਾਰ By admin - December 30, 2025 0 6 Facebook Twitter Pinterest WhatsApp ਫਰੀਦਕੋਟ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਚੋਰਾਂ ਨੇ ਬੀਤੀ ਰਾਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਤੇ ਸਾਮਾਨ ਉਤੇ ਹੱਥ ਸਾਫ ਕੀਤਾ ਐ। ਚੋਰਾਂ ਨੇ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਤੇ ਸਾਮਾਨ ਚੋਰੀ ਕੀਤਾ ਐ, ਜਦਕਿ ਇਕ ਦੁਕਾਨ ਦਾ ਸ਼ਟਰ ਤੋੜਣ ਵਿਚ ਨਾਕਾਮ ਰਹੇ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ। ਪਹਿਲੀ ਘਟਨਾ ਸ਼ਹਿਰ ਦੀ ਜੁਬਲੀ ਸਿਨੇਮਾ ਮਾਰਕੀਟ ਵਿਚ ਵਾਪਰੀ ਐ, ਜਿੱਥੇ ਚੋਰਾਂ ਨੇ ਹਲਵਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਟਰ ਤੋੜਨ ’ਚ ਨਕਾਮ ਰਹੇ। ਚੋਰਾਂ ਨੇ ਇਸੇ ਮਾਰਕੀਟ ਵਿਚ ਇੱਕ ਸਪੇਅਰ ਪਾਰਟਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਗੱਲੇ ਵਿਚ ਪਈ ਨਕਦੀ ਤੋਂ ਇਲਾਵਾ ਮੰਦਿਰ ਚ ਰੱਖੀ ਪੈਸਿਆਂ ਦੀ ਗੋਲਕ ਵੀ ਚੁੱਕ ਕੇ ਲੈ ਗਏ। ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਚ ਚੋਰਾਂ ਦੀ ਤਸਵੀਰ ਵੀ ਰਿਕਾਰਡ ਹੋ ਗਈ ਐ। ਇਸੇ ਤਰ੍ਹਾਂ ਸ਼ਹਿਰ ਦੇ ਮਾਲ ਰੋਡ ਤੇ ਭਾਂਡਿਆ ਵਾਲੀ ਦੁਕਾਨ ਦੀ ਛੱਤ ਤੋਂ ਚੋਰ ਅੰਦਰ ਵੜੇ ਜਿਨ੍ਹਾਂ ਨੇ ਦੁਕਾਨ ਅੰਦਰ ਪਈ ਨਕਦੀ, ਲੈਪਟੋਪ ਅਤੇ ਕੁੱਝ ਕੀਮਤੀ ਭਾਂਡੇ ਚੋਰੀ ਕੀਤੇ ਹਨ। ਇਨ੍ਹਾਂ ਹੀ ਨਹੀਂ, ਚੋਰ ਦੁਕਾਨ ਅੰਦਰ ਬਣੇ ਬਾਥਰੂਮ ਦੀਆਂ ਟੂਟੀਆਂ ਵੀ ਲਾਹ ਕੇ ਲੈ ਗਏ। ਇੱਥੇ ਦੁਕਾਨ ਮਾਲਕ ਦਾ ਪੰਜਾਹ ਤੋਂ ਸੱਠ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਐ। ਫਿਲਹਾਲ ਪੁਲਿਸ ਵੱਲੋਂ ਚੋਰਾਂ ਦੀ ਪੈੜ ਨੱਪਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ।