ਪੰਜਾਬ ਮੋਹਾਲੀ ਦੇ ਫੇਸ-5 ਵਿਚ ਬਜ਼ੁਰਗ ਮਹਿਲਾ ਦਾ ਕਤਲ/ ਚੋਰੀ ਦੇ ਇਰਾਦੇ ਨਾਲ ਆਏ ਸੀ ਕਾਤਲ/ ਗਲਾ ਦਬਾ ਕੇ ਉਤਾਰਿਆ ਮੌਤ ਦੇ ਘਾਟ By admin - December 30, 2025 0 10 Facebook Twitter Pinterest WhatsApp ਮੋਹਾਲੀ ਦੇ ਫੇਜ-5 ਵਿਚ ਚੋਰਾਂ ਵੱਲੋਂ ਇਕ ਮਹਿਲਾ ਦਾ ਕਤਲ ਕਰਨ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਇੱਥੇ ਲੁੱਟ ਦੇ ਇਰਾਦੇ ਨਾਲ ਘਰ ਅੰਦਰ ਦਾਖਲ ਹੋਏ ਚੋਰਾਂ ਨੇ ਮਹਿਲਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ 65 ਸਾਲਾ ਅਸ਼ੋਕ ਗੋਇਲ ਵਜੋਂ ਹੋਈ ਐ। ਮੁਲਜ਼ਮਾਂ ਨੇ ਘਰ ਦੇ ਨੌਕਰ ਨੂੰ ਵੀ ਕੁਰਸੀ ਉਤੇ ਬੰਨ੍ਹ ਦਿੱਤਾ ਅਤੇ ਮੌਕੇ ਤੋ ਫਰਾਰ ਹੋ ਗਏ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਮ੍ਰਿਤਕਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਹਨ। ਸਭ ਤੋਂ ਪਹਿਲਾਂ ਉਹਨ੍ਹਾਂ ਦੀ ਲਾਸ਼ ਫੇਜ਼ 5 ‘ਚ ਉਹਨ੍ਹਾਂ ਦੇ ਘਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਸਵੇਰੇ ਦੇਖੀ। ਮੌਕੇ ਤੇ ਦੇਖਿਆ ਤਾਂ ਗੋਇਲ ਦੇ ਘਰੇਲੂ ਨੌਕਰ ਨੂੰ ਕੁਰਸੀ ਦੇ ਨਾਲ ਬੰਨ੍ਹਿਆ ਹੋਇਆ ਸੀ। ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਪੁਲਿਸ ਅਨੁਸਾਰ, ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੈ। ਲੁਟੇਰਿਆਂ ਨੇ ਨੌਕਰ ਨੂੰ ਕੁਰਸੀ ਨਾਲ ਬੰਨ੍ਹਿਆ, ਗਹਿਣੇ ਅਤੇ ਨਕਦੀ ਚੋਰੀ ਕਰ ਲਈ ਅਤੇ ਮੌਕੇ ਤੋਂ ਭੱਜ ਗਏ। ਕ੍ਰਿਸ਼ਨ ਕੁਮਾਰ ਗੋਇਲ ਇਸ ਸਮੇਂ ਮਸਕਟ ਵਿੱਚ ਆਪਣੀ ਧੀ ਨੂੰ ਮਿਲਣ ਲਈ ਗਏ ਹੋਏ ਹਨ। ਨੌਕਰ ਦੀ ਭੂਮਿਕਾ ਨੂੰ ਸ਼ੱਕੀ ਸਮਝਦੇ ਹੋਏ, ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਨੌਕਰ ਦਾ ਨਾਮ ਨੀਰਜ ਦੱਸਿਆ ਜਾ ਰਿਹਾ ਹੈ। ਉਹ 25 ਸਾਲ ਦਾ ਹੈ ਅਤੇ ਪਿੱਛਲੇ 9 ਸਾਲਾਂ ਤੋਂ ਗੋਇਲ ਪਰਿਵਾਰ ਦੇ ਘਰ ‘ਚ ਕੰਮ ਕਰ ਰਿਹਾ ਹੈ। ਪੁਲਿਸ ਇਸ ਸੰਭਾਵਨਾ ਦੀ ਵੀ ਜਾਂਚ ਕਰ ਰਹੀ ਹੈ ਕਿ ਲੁਟੇਰਿਆਂ ਨੇ ਔਰਤ ਨੂੰ ਮਾਰਿਆ ਅਤੇ ਫਿਰ ਨੌਕਰ ਨੂੰ ਛੱਡ ਦਿੱਤਾ, ਹਾਲਾਂਕਿ ਨੌਕਰ ਉਹਨ੍ਹਾਂ ਲਈ ਵੱਡਾ ਖ਼ਤਰਾ ਸੀ ਅਤੇ ਉਸਨੂੰ ਕੁਰਸੀ ਨਾਲ ਬੰਨ੍ਹਕੇ ਜ਼ਿੰਦਾ ਕਿਵੇਂ ਛੱਡ ਗਏ, ਇਹ ਆਪਣੇ ਆਪ ‘ਚ ਬਹੁਤ ਵੱਡੇ ਸਵਾਲ ਹਨ। ਪੁਲਿਸ ਵੱਲੋਂ ਮਾਮਲੇ ਦੀ ਵੱਖ ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਐ।