ਜਲੰਧਰ ’ਚ ਸ਼ਾਹਕੋਟੀ ਨਮਿਤ ਅੰਤਮ ਅਰਦਾਸ ਸਮਾਗਮ/ ਅੰਤਮ ਅਰਦਾਸ ਮੌਕੇ ਭਾਵੁਕ ਹੋਏ ਮਾਸਟਰ ਸਲੀਮ

0
9

ਗਾਇਕ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹਕੋਟੀ ਲਈ ਅੰਤਿਮ ਅਰਦਾਸ ਸਮਾਗਮ ਮਾਡਲ ਟਾਊਨ, ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ। ਇਸ ਸਮਾਗਮ ਵਿਚ ਸੂਫੀ ਗਾਇਕ ਹੰਸਰਾਜ ਹੰਸ, ਰੇਸ਼ਮ ਸਿੰਘ ਅਨਮੋਲ, ਮੰਗੀ ਮਾਹਲ ਅਤੇ ਰਾਜ ਜੁਝਾਰ ਸਮੇਤ ਕਈ ਹੋਰ ਕਲਾਕਾਰਾਂ ਨੇ ਸ਼ਿਰਕਤ ਕੀਤੀ ਅਤੇ ਵਿਛਲੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ। ਆਪਮੇ ਪਿਤਾ ਦੀ ਅੰਤਮ ਅਰਦਾਸ ਮੌਕੇ ਮਾਸਟਰ ਸਲੀਮ ਇਕ ਵਾਰ ਫਿਰ ਭਾਵੁਕ ਹੋ ਗਏ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਮੰਗੀ ਮਾਹਲ ਨੇ ਕਿਹਾ ਕਿ ਉਹ ਆਪਣੇ ਗੁਰੂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਅੱਗੇ ਕਿਹਾ ਕਿ ਉਸਨੇ ਆਪਣੇ ਗੁਰੂ ਦੇ ਅੰਦਰ ਫੱਕਰ ਨੂੰ ਦੇਖਿਆ ਅਤੇ ਉਸ ਫਕਰ ਨੂੰ ਆਪਣੀ ਜ਼ਿੰਦਗੀ ਵਿੱਚ ਜੀਇਆ ਐ। ਚਰਨਜੀਤ ਆਹੂਜਾ ਅਤੇ ਨੁਸਰਤ ਫਤਿਹ ਅਲੀ ਖਾਨ ਵਰਗੇ ਉਸਤਾਦ ਇਸ ਦੁਨੀਆਂ ਵਿੱਚ ਸਦੀ ਵਿੱਚ ਸਿਰਫ਼ ਇੱਕ ਵਾਰ ਹੀ ਆਉਂਦੇ ਹਨ। ਉਸਤਾਦ ਸ਼ਾਹਕੋਟੀ ਦੇ ਦੇਹਾਂਤ ਤੋਂ ਬਾਅਦ, ਉਸਦੇ ਚੇਲੇ ਉਸਤਾਦ ਦੀ ਵਿਰਾਸਤ ਨੂੰ ਜ਼ਿੰਦਾ ਰੱਖਣਗੇ।
ਉਸਨੇ ਕਿਹਾ ਕਿ ਉਸਦੇ ਗੁਰੂ ਨੇ ਸਾਨੂੰ ਕਦੇ ਵੀ ਕੁਝ ਵੀ ਗੰਦਾ ਨਹੀਂ ਸਿਖਾਇਆ, ਅਤੇ ਜਦੋਂ ਕਿ ਉਸਦੇ ਸਾਰੇ ਚੇਲੇ, ਜਿਨ੍ਹਾਂ ਵਿੱਚ ਹੰਸ ਰਾਜ ਹੰਸ ਵੀ ਸ਼ਾਮਲ ਹਨ, ਨੇ ਘੱਟ ਪੈਸੇ ਕਮਾਏ ਹੋਣ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕਦੇ ਗੰਦੇ ਗੀਤ ਨਹੀਂ ਗਾਏ। ਰਾਜ ਜੁਝਾਰ ਨੇ ਕਿਹਾ ਕਿ ਪਰਮਾਤਮਾ ਜਿੰਨੇ ਲਿਖਦਾ ਹੈ ਉਹ ਉਨੇ ਹੀ ਲੈ ਕੇ ਜਾਂਦਾ ਐ। ਉਨ੍ਹਾਂ ਪਰਮਾਤਮਾ ਦੇ ਚਰਨਾ ਵਿਚ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।

LEAVE A REPLY

Please enter your comment!
Please enter your name here