ਪਟਿਆਲਾ ਦੇ ਸਨੌਰ ’ਚ ਬੇਅਦਬੀ ਦੀ ਘਟਨਾ/ ਗ੍ਰੰਥੀ ਸਿੰਘ ’ਤੇ ਲੱਗੇ ਬੇਅਦਬੀ ਦੇ ਇਲਜ਼ਾਮ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭੀ

0
13

ਪਟਿਆਲਾ ਅਧੀਨ ਆਉਂਦੇ ਹਲਕਾ ਸਨੌਰ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਐ।  ਘਟਨਾ ਸਨੌਰ ਅਧੀਨ ਆਉਂਦੇ ਨਗਰ ਖੇੜਾ ਦੀ ਐ, ਜਿੱਥੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਬੇਅਦਬੀ ਹੋਈ ਐ। ਬੇਅਦਬੀ ਦੇ ਇਲਜ਼ਾਮ ਗ੍ਰੰਥੀ ਸਿੰਘ ਤੇ ਲੱਗੇ ਨੇ। ਜਾਣਕਾਰੀ ਅਨੁਸਾਰ ਲੰਘੇ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਨੌਰ ਤੋਂ ਗੁਰੂ ਸਾਹਿਬ ਦੇ ਸਰੂਪ ਲਿਆ ਕੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਅਤੇ ਭੋਗ ਤੋਂ ਬਾਦ ਸੁੱਖ ਆਸਣ ਵੇਲੇ ਗੁਰੂ ਸਾਹਿਬ ਦੇ ਅੰਗ ਪਾੜ ਕੇ ਹੇਠਾਂ ਸੁੱਟਣ ਦਾ ਪਤਾ ਚੱਲਿਆ ਸੀ।  ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸੇ ਦੌਰਾਨ ਸਨੌਰ ਪੁਲਿਸ ਦਾ ਬਿਆਨ ਸਾਹਮਣੇ ਆਇਆ ਐ। ਪੁਲਿਸ ਦੇ ਦੱਸਣ ਮੁਤਾਬਕ ਇਹ ਘਟਨਾ ਸਿਮਰਨਜੀਤ ਸਿੰਘ ਨਾਮਕ ਗ੍ਰੰਥੀ ਦੁਆਰਾ ਹੀ ਕੀਤੀ ਗਈ ਸੀ। ਇਸ ਸਬੰਧੀ ਥਾਣਾ ਸਨੌਰ ਵਿਖੇ ਮੁਕਦਮਾ ਨੰਬਰ 135 ਦਰਜ ਕੀਤਾ ਗਿਆ ਹੈ। ਪਿਛਲੇ ਸੱਤ ਅੱਠ ਸਾਲਾਂ ਤੋਂ ਇਹ ਵਿਅਕਤੀ ਉਥੇ ਹੀ ਕੀਰਤਨ ਦੇ ਨਾਲ ਨਾਲ ਪਾਠੀ ਸਿੰਘ ਦੀ ਵੀ ਸੇਵਾ ਨਿਭਾਅ ਰਿਹਾ ਸੀ ਅਤੇ  ਸਨੌਰ ਦਾ ਹੀ ਰਹਿਣ ਵਾਲਾ ਹੈ।

LEAVE A REPLY

Please enter your comment!
Please enter your name here