ਹੁਸ਼ਿਆਰਪੁਰ ’ਚ ਫੈਕਟਰੀ ਮਾਲਕ ’ਤੇ ਚੱਲੀ ਗੋਲੀ/ ਭੱਜ ਕੇ ਬਚਾਈ ਜਾਨ, ਪੁਲਿਸ ਕਰ ਰਹੀ ਜਾਂਚ

0
9

 

ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਹਜ਼ਦਪੁਰ ਕੋਟਲੀ ਵਿੱਚ ਇੱਕ ਟਰਾਲੀਆਂ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਦੀ ਖਬਰ ਸਾਹਮਣੇ ਆਈ ਐ। ਫੈਕਟਰੀ ਮਾਲਕ ਨੇ ਭੱਜ ਕੇ ਜਾਨ ਬਚਾਈ ਐ। ਫੈਕਟਰੀ ਮਾਲਕ ਗੁਰਮੀਤ ਸਿੰਘ ਦੇ ਦੱਸਣ ਮੁਤਾਬਕ ਉਸ ਤੇ ਥਾਰ ਸਵਾਰਾਂ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਧਰ ਪੁਲਿਸ ਨੇ ਫੈਕਟਰੀ ਮਾਲਕ ਦੀ ਸ਼ਿਕਾਇਤ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।
ਫੈਕਟਰੀ ਮਾਲਕ ਗੁਰਮੀਤ ਸਿੰਘ ਦੇ ਦੱਸਣ ਮੁਤਾਬਕ ਉਸ ਨੇ ਪਿੰਡ ਵਿਚ ਹੀ ਟਰਾਲੀਆਂ ਬਣਾਉਣ ਵਾਲੀ ਫੈਕਟਰੀ ਖੋਲ੍ਹੀ ਹੋਈ ਐ, ਜਿੱਥੇ 120 ਨੌਜਵਾਨ ਕੰਮ ਕਰਦੇ ਹਨ। ਕੁਝ ਸਮਾਂ ਪਹਿਲਾਂ  ਨੇੜਲੇ ਪਿੰਡ ਤੋਂ ਇੱਕ ਟਰਾਲੀ ਖਰੀਦਣ ਨੂੰ ਲੈ ਕੇ ਤਕਰਾਰ ਹੋਈ ਸੀ। ਇਸੇ ਨੂੰ ਲੈ ਕੇ ਥਾਰ ਕਾਰ ਵਿੱਚ ਸਵਾਰ ਹੋਏ ਕੁੱਝ ਲੋਕਾਂ ਨੇ ਉਸ ਨੂੰ ਘਰ ਦੇ ਨੇੜੇ ਘੇਰ ਲਿਆ ਅਤੇ ਮਾਰ ਦੇਣ ਦੀ ਧਮਕੀ ਦੇਣ ਤੋਂ ਬਾਅਦ ਇਕ ਵਿਅਕਤੀ ਨੇ ਉਸ ਵੱਲ ਪਿਸਟਲ ਤਾਣ ਲਈ। ਇਸ ਤੋਂ ਬਾਦ ਉਸ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ।
ਘਟਨਾ ਦੀ ਇਤਲਾਹ ਮੁਕੇਰੀਆ ਪੁਲਿਸ ਨੂੰ ਦਿੱਤੀ ਗਈ ਐ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਮੁਲਜਮਾਂ ਦੀ ਨਿਸ਼ਾਨਦੇਹੀ ਲਈ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ।

LEAVE A REPLY

Please enter your comment!
Please enter your name here