ਪੰਜਾਬ ਬਰਨਾਲਾ ’ਚ ਨਾਬਾਲਿਗ ਦੀ ਭੇਦਭਰੀ ਹਾਲਤ ’ਚ ਮੌਤ/ ਪਰਿਵਾਰ ਨੇ ਕਤਲ ਕਰ ਕੇ ਲਾਸ਼ ਸੁੱਟਣ ਦੇ ਇਲਜ਼ਾਮ/ ਆਈਟੀਆਈ ਚੌਂਕ ਨੇੜਿਓ ਮਿਲੀ ਲਾਸ਼ By admin - December 30, 2025 0 10 Facebook Twitter Pinterest WhatsApp ਬਰਨਾਲਾ ਚ ਇਕ 17 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖਬਰ ਐ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਾਸੀ ਰਾਮਬਾਗ ਰੋਡ ਬਰਨਾਲਾ ਵਜੋਂ ਹੋਈ ਐ। ਮ੍ਰਿਤਕ ਦੀ ਲਾਸ਼ ਸ਼ਹਿਰ ਦੇ ਆਈਟੀਆਈ ਚੌਂਕ ਨੇੜਿਓ ਬਰਾਮਦ ਹੋਈ ਐ। ਮ੍ਰਿਤਕ ਦੇ ਮਾਪਿਆਂ ਨੇ ਉਨ੍ਹਾਂ ਪੁੱਤਰ ਨੂੰ ਮਾਰ ਕੇ ਲਾਸ਼ ਆਈਟੀਆਈ ਨੇੜੇ ਸੁੱਟਣ ਦੇ ਇਲਜਾਮ ਲਾਏ ਨੇ। ਪੁਲਿਸ ਨੇ ਮਾਪਿਆਂ ਦੇ ਬਿਆਨਾਂ ਤੇ ਜਾਂਚ ਆਰੰਭ ਦਿੱਤੀ ਐ। ਮ੍ਰਿਤਕ ਦੀ ਮਾਂ ਕਰਮਜੀਤ ਕੌਰ, ਭੈਣ ਅਰਸ਼ਦੀਪ ਕੌਰ ਅਤੇ ਦਾਦਾ ਹਰਨੇਕ ਸਿੰਘ ਦਾ ਇਲਜਾਮ ਐ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕਰਕੇ ਆਈਟੀਆਈ ਚੌਕ ਨੇੜੇ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਨੂੰ ਕੱਲ੍ਹ ਦੇਰ ਸ਼ਾਮ ਉਸਦੇ 8-9 ਦੋਸਤਾਂ ਨੇ ਘਰੋਂ ਬਾਹਰ ਬੁਲਾਇਆ ਸੀ। ਰਾਤ 9 ਵਜੇ ਦੇ ਕਰੀਬ, ਉਸਦੀ ਮਾਂ ਕਰਮਜੀਤ ਕੌਰ ਨੂੰ ਫੋਨ ਆਇਆ ਕਿ ਉਹ ਆਈਟੀਆਈ ਚੌਕ ਨੇੜੇ ਇੱਕ ਰੈਸਟੋਰੈਂਟ ਵਿੱਚ ਹੈ ਅਤੇ ਉਸ ‘ਤੇ ਹਮਲਾ ਕੀਤਾ ਜਾ ਰਿਹਾ ਹੈ। ਉਸਦੀ ਮਾਂ ਬਰਨਾਲਾ ਤੋਂ ਬਾਹਰ ਹੈ। ਇਸ ਤੋਂ ਬਾਅਦ, ਉਸਦੀ ਭੈਣ ਅਰਸ਼ਦੀਪ ਨੂੰ ਇੱਕ ਫੋਨ ਆਇਆ। ਜਦੋਂ ਉਹ ਆਈਟੀਆਈ ਚੌਕ ਗਏ, ਤਾਂ ਉਨ੍ਹਾਂ ਨੇ ਉੱਥੇ ਪੁਲਿਸ ਨੂੰ ਖੜ੍ਹਾ ਦੇਖਿਆ। ਉਨ੍ਹਾਂ ਨੇ ਉਸਨੂੰ ਦੱਸਿਆ ਕਿ ਉਸਦੇ ਭਰਾ ਦਾ ਹਾਦਸਾ ਹੋਇਆ ਹੈ ਅਤੇ ਉਸਨੂੰ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ ਹੈ। ਜਿੱਥੇ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਦਾ ਇਲਜਾਮ ਐ ਕਿ ਪੁਲਿਸ ਉਨ੍ਹਾਂ ‘ਤੇ ਹਾਦਸੇ ਬਾਰੇ ਬਿਆਨ ਲਿਖਣ ਲਈ ਦਬਾਅ ਪਾ ਰਹੀ ਸੀ। ਪਰਿਵਾਰ ਦਾ ਕਹਿਣਾ ਐ ਕਿ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕਰੇਗਾ ਜਦੋਂ ਤੱਕ ਪੁਲਿਸ ਸਹੀ ਮਾਮਲਾ ਦਰਜ ਨਹੀਂ ਕਰਦੀ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ। ਇਸ ਬਾਰੇ ਪੁੱਛੇ ਜਾਣ ਤੇ ਡੀਐਸਪੀ ਸਿਟੀ ਸਤਬੀਰ ਸਿੰਘ ਬੈਂਸ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜੋ ਵੀ ਬਿਆਨ ਦਰਜ ਕੀਤੇ ਜਾਣਗੇ, ਉਸ ਦੇ ਆਧਾਰ ‘ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।