ਪੰਜਾਬ ਫਗਵਾੜਾ ਪੁਲਿਸ ਵੱਲੋਂ ਗੋਲੀ ਕਾਂਡ ਦਾ ਦੋਸ਼ੀ ਕਾਬੂ/ ਬੀਤੇ ਦਿਨ ਪਿੰਡ ਬਹਿਣੀ ਵਾਸੀ ਤੇ ਚਲਾਈ ਸੀ ਗੋਲੀ By admin - December 30, 2025 0 10 Facebook Twitter Pinterest WhatsApp ਫਗਵਾੜਾ ਪੁਲਿਸ ਨੇ ਪਿੰਡ ਬਹਿਣੀ ਵਿਖੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਐ। ਫੜੇ ਗਏ ਦੋਸ਼ੀ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਲਾਡੀ ਵਜੋਂ ਹੋਈ ਐ। ਇਸ ਨੇ ਬੀਤੇ ਦਿਨ ਥਾਣਾ ਰਾਵਲਪਿੰਡ ਅਧੀਨ ਆਉਂਦੇ ਪਿੰਡ ਬਹਿਣੀ ਦੇ ਰਹਿਣ ਵਾਲੇ ਚਰਨ ਦਾਸ ਪੁੱਤਰ ਸੁਖਵਿੰਦਰ ਰਾਮ ਤੇ ਗੋਲੀ ਚਲਾਈ ਸੀ। ਜਾਣਕਾਰੀ ਅਨੁਸਾਰ ਮੁਲਜਮ ਨੇ ਪਹਿਲਾਂ ਸਾਥੀਆਂ ਸਮੇਤ ਪੀੜਤ ਨਾਲ ਝਗੜਾ ਕੀਤਾ ਅਤੇ ਫਿਰ ਪਿਸਟਲ ਨਾਲ ਗੋਲੀ ਚਲਾ ਦਿੱਤੀ। ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਮਾਧਵੀ ਸ਼ਰਮਾ ਨੇ ਦੱਸਿਆ ਕਿ 28.10.2025 ਨੂੰ ਪੀਰ ਹਰਵਿੰਦਰ ਸਿੰਘ ਉਰਫ਼ ਲਾਡੀ, ਪੁੱਤਰ ਕੁਲਵਰਨ ਸਿੰਘ, ਪਿੰਡ ਬੋਹਣੀ, ਥਾਣਾ ਪਤਾਰਾ, ਜ਼ਿਲ੍ਹਾ ਜਲੰਧਰ ਦਿਹਾਤੀ ਦੇ ਰਹਿਣ ਵਾਲੇ ਪੀੜਤ ਦੀ ਦੁਕਾਨ ‘ਤੇ ਆਏ ਸਨ ਅਤੇ ਉਨ੍ਹਾਂ ਨੇ ਸੁਖਵਿੰਦਰ ਰਾਮ ਨੂੰ ਗਾਲ੍ਹਾਂ ਕੱਢਣੀਆਂ ਅਤੇ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਨੇੜਲੇ ਦੁਕਾਨਦਾਰਾਂ ਨੇ ਬਚਾਇਆ। ਹਰਵਿੰਦਰ ਸਿੰਘ ਉਰਫ਼ ਲਾਡੀ ਨੇ ਸੁਖਵਿੰਦਰ ਰਾਮ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਜੋ ਲਗਭਗ ਅੱਧੇ ਘੰਟੇ ਬਾਅਦ ਰਿਵਾਲਵਰ ਲੈ ਕੇ ਆਇਆ ਅਤੇ ਸੁਖਵਿੰਦਰ ਰਾਮ ਗੋਲੀ ਚਲਾ ਦਿੱਤੀ ਅਤੇ ਆਪਣੇ ਸਕੂਟਰ ‘ਤੇ ਭੱਜ ਗਿਆ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਕੀਤੀ ਜਾ ਰਹੀ ਸੀ। ਥਾਣਾ ਰਾਵਲਪਿੰਡੀ ਦੇ ਮੁੱਖ ਅਧਿਕਾਰੀ ਨੇ ਭਾਰਤ ਭੂਸ਼ਣ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ ਉਕਤ ਮੁਲਜਮ ਨੂੰ ਗ੍ਰਿਫ਼ਤਾਰ ਕੀਤਾ ਐ। ਪੁਲਿਸ ਵੱਲੋਂ ਮੁਲਜਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਅਗਲੀ ਜਾਂਚ ਕੀਤੀ ਜਾਵੇਗੀ। ਪੁਲਿਸ ਨੂੰ ਮੁਲਜਮ ਦੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।