ਪੰਜਾਬ ਗੁਰਦਾਸਪੁਰ ’ਚ ਕੇਂਦਰ ’ਤੇ ਤ੍ਰਿਪਤ ਬਾਜਵਾ/ ਮਨਰੇਗਾ ਨਾਲ ਛੇੜਛਾੜ ਦੀ ਸਖਤ ਸ਼ਬਦਾਂ ’ਚ ਨਿੰਦਾ/ ਰਾਮ ਦੇ ਨਾਮ ’ਤੇ ਰਾਜਨੀਤੀ ਕਰਨ ਦੇ ਲਾਏ ਇਲਜ਼ਾਮ By admin - December 28, 2025 0 8 Facebook Twitter Pinterest WhatsApp ਸਾਬਕਾ ਮੰਤਰੀ ਅਤੇ ਕਾਂਗਰਸ ਦੇ ਫਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਾਂਗਰਸ ਭਵਨ ਗੁਰਦਾਸਪੁਰ ਵਿਖੇ ਪ੍ਰੈਸ ਕਾਨਫਰਸ ਕਰਕੇ ਮਨਰੇਗਾ ਦਾ ਨਾਮ ਬਦਲਣ ਦੀ ਸਖਤ ਨਿਖੇਦੀ ਕੀਤੀ। ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮਹਾਤਮਾ ਗਾਂਧੀ ਦੇ ਨਾਂ ਤੇ ਚੱਲ ਰਹੀ ਮਨਰੇਗਾ ਨਾਲ ਨਹੀਂ ਬਲਕਿ ਮਹਾਤਮਾ ਗਾਂਧੀ ਦੇ ਨਾਂ ਨਾਲ ਐਲਰਜੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹਮੇਸ਼ਾ ਆਰਾਮ ਦੇ ਨਾਂ ਤੇ ਰਾਜਨੀਤੀ ਕਰ ਰਹੀ ਹੈ ਅਤੇ ਮਨਰੇਗਾ ਵਿੱਚ ਵੀ ਰਾਮ ਦਾ ਨਾਮ ਵਰਤ ਕੇ ਰਾਜਨੀਤਿਕ ਲਾਭ ਹਾਸਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਧੱਕਾ ਬਰਦਾਸ਼ਤ ਤੋਂ ਬਾਹਰ ਐ, ਇਸ ਇਸ ਖਿਲਾਫ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਾਜਾਂ ਨਾਲ ਧੱਕਾ ਕਰ ਹੀ ਰਹੀ ਹੈ ਨਾਲ ਹੀ ਗਰੀਬ ਲੋਕਾਂ ਨਾਲ ਵੀ ਮਜ਼ਾਕ ਕੀਤਾ ਜਾ ਰਿਹਾ ਹੈ। ਮਨਰੇਗਾ ਤਹਿਤ ਜਿਹੜੇ ਲੋਕ ਦਿਹਾੜੀਆਂ ਲੈ ਰਹੇ ਸੀ ਉਹ ਹੁਣ ਬੇਰੋਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਦੇਸ਼ ਹਿੱਤਾਂ ਦੀ ਲੜਾਈ ਲੜਦੀ ਰਹੀ ਐ ਅਤੇ ਇਸ ਮਾਮਲੇ ਵਿਚ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਗਰੀਬ ਮਾਰੂ ਫੈਸਲੇ ਖਿਲਾਫ ਵੱਢੇ ਪੱਧਰ ਤੇ ਲੜਾਈ ਛੇੜੀ ਜਾਵੇਗੀ।