ਗੁਰਦਾਸਪੁਰ ’ਚ ਰੈਸਟੋਰੈਂਟ ਦੇ ਬਾਹਰ ਚੱਲੀ ਗੋਲੀ/ ਗੋਲੀਆਂ ਚਲਾ ਕੇ ਫਰਾਰ ਹੋਏ ਮੋਟਰ ਸਈਕਲ ਸਵਾਰ/ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ

0
14

ਗੁਰਦਾਸਪੁਰ ਸ਼ਹਿਰ ਅੰਦਰ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਐ। ਬੀਤੇ ਦਿਨ ਇਮੀਗ੍ਰੇਸ਼ਨ ਦਫਤਰ ਦੇ ਬਾਹਰ ਹੋਏ ਹਮਲੇ ਨੂੰ ਅਜੇ ਲੋਕ ਭੁੱਲੇ ਵੀ ਨਹੀਂ ਸੀ ਕਿ ਹੁਣ ਸ਼ਹਿਰ ਦੇ ਜੇਲ ਰੋਡ ਤੇ ਡੋਮੀਨੋਜ਼ ਰੈਸਟੋਰੈਂਟ ਦੇ ਬਾਹਰ ਗੋਲੀਆਂ ਚੱਲ ਗਈਆਂ ਹਨ।
ਘਟਨਾ ਤੋਂ ਬਾਅਦ ਸ਼ਹਿਰ ਅੰਦਰ ਡਰ ਦਾ ਮਾਹੌਲ ਹੋਰ ਵੱਧ ਗਿਆ ਐ। ਰੈਸਟੋਰੈਂਟ ਮੈਨੇਜਰ ਰਾਜ ਦੇ ਦੱਸਣ ਮੁਤਾਬਕ ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਰੈਸਟੋਰੈਂਟ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਲੋਕਾਂ ਦੇ ਦੱਸਣ ਮੁਤਾਬਕ ਦੋ ਮੋਟਰ ਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਸੁਪਰਡੈਂਟ ਡਿਟੈਕਟਿਵ ਡੀ.ਕੇ. ਚੌਧਰੀ), ਡੀ.ਐੱਸ.ਪੀ. ਸਿਟੀ ਮੋਹਨ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿਦਿੰਆਂ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲਿਸ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ। ਪੁਲਿਸ ਨੇ ਫਰਾਰ ਮੁਲਜਮਾਂ ਨੂੰ ਛੇਤੀ ਕਾਬੂ ਕਰ ਲੈਣ ਦਾ ਭਰੋਸਾ ਦਿੱਤਾ ਐ।

LEAVE A REPLY

Please enter your comment!
Please enter your name here