ਪੰਜਾਬ ਸਮਰਾਲਾ ਨੇੜੇ ਕਾਰ ਤੇ ਬੱਸ ਵਿਚਾਲੇ ਟੱਕਰ/ ਧੁੰਦ ਦੇ ਚਲਦਿਆਂ ਵਾਪਰਿਆ ਹਾਦਸਾ/ ਹਾਦਸੇ ’ਚ ਕਈ ਲੋਕ ਜ਼ਖ਼ਮੀ By admin - December 28, 2025 0 8 Facebook Twitter Pinterest WhatsApp ਸਮਰਾਲਾ ਦੇ ਚੰਡੀਗੜ੍ਹ ਲਧਿਆਣਾ ਰੋਡ ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸੰਘਣੀ ਧੁੰਦ ਦੇ ਚਲਦਿਆਂ ਇਕ ਕਾਰ ਤੇ ਬੱਸ ਵਿਚਾਲੇ ਟੱਕਰ ਹੋ ਗਈ। ਹਾਦਸੇ ਦਾ ਸ਼ਿਕਾਰ ਹੋਈ ਵਰਨਾ ਕਾਰ ਦੇਸੀ ਸ਼ਰਾਬ ਦੀਆਂ ਬੋਤਲਾਂ ਨਾਲ ਭਰੀ ਹੋਈ ਸੀ। ਹਾਦਸੇ ਤੋਂ ਬਾਅਦ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸੇ ਦੌਰਾਨ ਦੋ ਮੋਟਰ ਸਾਈਕਲ ਸਵਾਰ ਵੀ ਹਾਦਸੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਨੇੜਲੇ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਮੌਕੇ ਤੇ ਪਹੁੰਚੇ ਐਸਐਚਓ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਵਿਜੀਬਿਲਿਟੀ ਜ਼ੀਰੋ ਹੈ ਜਿਸ ਕਾਰਨ ਰੋਡ ਦੇ ਉੱਪਰ ਐਕਸੀਡੈਂਟ ਹੋਣ ਦਾ ਖਤਰਾ ਵੱਧ ਗਿਆ ਹੈ। ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਭਰਥਲਾ ਰੋਡ ਦੇ ਨਜ਼ਦੀਕ ਇੱਕ ਬੱਸ ਅਤੇ ਵਰਨਾ ਕਾਰ ਦੀ ਟੱਕਰ ਹੋਈ ਵਰਨਾ ਕਾਰ ਦੇਸੀ ਸ਼ਰਾਬ ਦੀਆਂ ਬੋਤਲਾਂ ਨਾਲ ਭਰੀ ਹੋਈ ਹੈ। ਕਾਰ ਸਵਾਰ ਮੌਕੇ ਤੋਂ ਹਨ ਜਿਨਾਂ ਦੀ ਭਾਲ ਕੀਤੀ ਜਾ ਰਹੀ ਕਾਰ ਅਤੇ ਬੱਸ ਨੂੰ ਕਰੇਨ ਰਾਹੀਂ ਰੋਡ ਤੋਂ ਪਰੇ ਕੀਤਾ ਜਾ ਰਿਹਾ ਹੈ। ਕਾਰ ਵਿੱਚ ਕਿੰਨੀਆਂ ਸ਼ਰਾਬ ਦੀਆਂ ਬੋਤਲਾਂ ਹਨ ਇਹਦੇ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।